ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਸੁੰਦਰਬਨੀ ਸੈਕਟਰ ‘ਚ ਸੋਮਵਾਰ ਨੂੰ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਅੱਤਵਾਦੀਆਂ ਨੇ ਫੌਜ ਦੇ ਕਾਫਲੇ ‘ਚ ਸ਼ਾਮਲ ਐਂਬੂਲੈਂਸ ‘ਤੇ ਗੋਲੀਬਾਰੀ ਕੀਤੀ ਸੀ। ਇਸ ਤੋਂ ਬਾਅਦ ਫੌਜ ਅਤੇ ਐਨਐਸਜੀ ਕਮਾਂਡੋਜ਼ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ। ਫੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਜਵਾਨਾਂ ਦਾ ਸਾਥ ਦੇਣ ਵਾਲੇ ਕੁੱਤੇ ਫੈਂਟਮ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ। ਜ਼ਖਮੀ ਹਾਲਤ ‘ਚ ਉਸ ਦਾ ਇਲਾਜ ਕੀਤਾ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਤਰ੍ਹਾਂ ਫੌਜ ਦਾ ਬਹਾਦਰ ਸਾਥੀ ਫੈਂਟਮ ਸ਼ਹੀਦ ਹੋ ਗਿਆ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਅੱਤਵਾਦੀਆਂ ਦੇ ਹਮਲੇ ਤੇਜ਼ ਹੋ ਗਏ ਹਨ। ਸਰਦੀਆਂ ਦੇ ਆਉਣ ਤੋਂ ਪਹਿਲਾਂ ਭਾਰਤ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀ ਜੰਮੂ ਦੇ ਨਾਲ-ਨਾਲ ਘਾਟੀ ਦੇ ਇਲਾਕਿਆਂ ‘ਚ ਲਾਂਚਪੈਡ ‘ਤੇ ਬੈਠੇ ਘੁਸਪੈਠ ਦੀ ਉਡੀਕ ਕਰ ਰਹੇ ਹਨ।
ਸੁੰਦਰਬਨੀ ਸੈਕਟਰ ‘ਚ ਫੌਜ ਦੀ ਕਾਰਵਾਈ ‘ਚ ਫੌਜ ਦਾ ਕੁੱਤਾ ਫੈਂਟਮ ਵੀ ਸ਼ਾਮਲ ਸੀ। ਮੁਕਾਬਲੇ ਦੌਰਾਨ ਅੱਤਵਾਦੀਆਂ ਨੇ ਫੈਂਟਮ ਨੂੰ ਗੋਲੀ ਮਾਰ ਦਿੱਤੀ ਸੀ। ਫੈਂਟਮ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਜਦੋਂ ਭਾਰਤੀ ਫੌਜ ਚਾਰੋਂ ਪਾਸਿਓਂ ਘਿਰੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਅੱਗੇ ਵਧ ਰਹੀ ਸੀ ਤਾਂ ਅੱਤਵਾਦੀਆਂ ਦੀ ਗੋਲੀਬਾਰੀ ‘ਚ ਫੈਂਟਮ ਨੂੰ ਗੋਲੀ ਲੱਗ ਗਈ। ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਫੈਂਟਮ ਦੀ ਬਹਾਦਰੀ ਨੂੰ ਸਲਾਮੀ ਦਿੱਤੀ ਅਤੇ ਸ਼ਰਧਾਂਜਲੀ ਦਿੱਤੀ।