Thursday, March 20, 2025

Become a member

Get the best offers and updates relating to Liberty Case News.

― Advertisement ―

spot_img
spot_img
HomeINDIAਪ੍ਰੇਮੀ ਨਾਲ ਮਿਲਕੇ ਪਤੀ ਦਾ ਕਤਲ

ਪ੍ਰੇਮੀ ਨਾਲ ਮਿਲਕੇ ਪਤੀ ਦਾ ਕਤਲ

ਮੇਰਠ- ਵਿਆਹ ਦੇ ਸੱਤ ਫੇਰਿਆਂ ਦੌਰਾਨ ਜਨਮਾਂ-ਜਨਮਾਂ ਦੀਆਂ ਕਸਮਾਂ ਖਾਣ ਵਾਲੀ ਪਤਨੀ ਹੀ ਪਤੀ ਦੀ ਕਾਤਲ ਬਣ ਗਈ। ਪ੍ਰੇਮੀ ਦੇ ਪਿਆਰ ‘ਚ ਪਾਗਲ ਹੋਈ ਇਕ ਪਤਨੀ ਨੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਪਲਾਸਟਿਕ ਦੇ ਡਰੰਮ ‘ਚ ਭਰ ਦਿੱਤਾ ਅਤੇ ਸੀਮੈਂਟ ਪਾ ਕੇ ਉਸ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਇੰਦਰਾਨਗਰ ਦਾ ਹੈ। ਮੇਰਠ ਸਿਟੀ ਦੇ SP ਆਯੂਸ਼ ਵਿਕਰਮ ਸਿੰਘ ਮੁਤਾਬਕ ਦੋਸ਼ੀ ਦੀ ਪਛਾਣ ਮੁਸਕਾਨ ਅਤੇ ਸਾਹਿਲ ਵਜੋਂ ਹੋਈ ਹੈ।

ਲਾਸ਼ ਦੇ ਕੀਤੇ 15 ਟੁਕੜੇ
SP ਆਯੂਸ਼ ਨੇ ਦੱਸਿਆ ਕਿ ਮਚੈਂਟ ਨੇਵੀ ਵਿਚ ਕੰਮ ਕਰਨ ਵਾਲਾ ਸੌਰਭ ਰਾਜਪੂਤ ਨਾਮ ਦਾ ਇਕ ਵਿਅਕਤੀ 4 ਮਾਰਚ ਨੂੰ ਘਰ ਆਇਆ ਸੀ ਅਤੇ ਉਦੋਂ ਤੋਂ ਲਾਪਤਾ ਸੀ। ਮੁਸਕਾਨ ਦੇ ਸਾਹਿਲ ਨਾਮੀ ਨੌਜਵਾਨ ਨਾਲ ਪ੍ਰੇਮ ਸਬੰਧ ਸਨ ਅਤੇ ਦੋਵਾਂ ਨੇ ਮਿਲ ਕੇ ਸੌਰਭ ਦੇ ਕਤਲ ਦੀ ਸਾਜ਼ਿਸ਼ ਰਚੀ। ਦੋਹਾਂ ਨੇ ਮਿਲ ਕੇ ਲਾਸ਼ ਦੇ 15 ਟੁਕੜੇ ਕੀਤੇ ਅਤੇ ਫਿਰ ਉਨ੍ਹਾਂ ਨੂੰ ਡਰੰਮ ਵਿਚ ਭਰ ਕੇ ਸੀਮੈਂਟ ਨਾਲ ਸੀਲ ਕਰ ਦਿੱਤਾ। ਪੁਲਸ ਨੇ ਕਿਹਾ ਕਿ ਦੋਸ਼ੀ ਸਾਹਿਲ ਅਤੇ ਮੁਸਕਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ FIR ਦਰਜ ਕਰ ਲਈ ਗਈ ਹੈ।
ਪੁੱਛਗਿੱਛ ਦੌਰਾਨ ਸਾਹਿਲ ਨੇ ਕਬੂਲ ਕੀਤਾ ਕਿ 4 ਮਾਰਚ ਨੂੰ ਉਸ ਨੇ ਅਤੇ ਮੁਸਕਾਨ ਨੇ ਸੌਰਭ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਨੇ ਲਾਸ਼ ਦੇ ਟੁਕੜੇ ਕਰ ਦਿੱਤੇ, ਇਸ ਨੂੰ ਇਕ ਡਰੰਮ ਵਿਚ ਭਰ ਦਿੱਤਾ ਅਤੇ ਇਸ ਨੂੰ ਸੀਮੈਂਟ ਨਾਲ ਸੀਲ ਕਰ ਦਿੱਤਾ। ਪੁਲਸ ਨੇ ਲਾਸ਼ ਬਰਾਮਦ ਕਰ ਲਈ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਦੱਸ ਦੇਈਏ ਕਿ 2016 ਵਿਚ ਸੌਰਭ ਦਾ ਮੁਸਕਾਨ ਨਾਲ ਪ੍ਰੇਮ ਵਿਆਬ ਹੋਇਆ ਸੀ। ਦੋਵਾਂ ਦੇ 5 ਸਾਲ ਦੀ ਧੀ ਪੀਹੂ ਹੈ, ਜੋ ਦੂਜੀ ਜਮਾਤ ਦੀ ਪੜ੍ਹਾਈ ਕਰ ਰਹੀ ਹੈ।