ਪੁਣੇ : ਮਹਾਰਾਸ਼ਟਰ ਦੇ ਪੁਣੇ ‘ਚ ਫੁੱਟਪਾਥ ‘ਤੇ ਸੁੱਤੇ ਪਏ ਲੋਕਾਂ ‘ਤੇ ਇਕ ਸ਼ਰਾਬੀ ਡੰਪਰ ਡਰਾਈਵਰ ਨੇ ਡੰਪਰ ਚੜ੍ਹਾ ਦਿੱਤਾ, ਜਿਸ ਕਾਰਨ 9 ਲੋਕ ਬੁਰੀ ਤਰ੍ਹਾਂ ਕੁਚਲੇ ਗਏ, ਜਿਨ੍ਹਾਂ ਵਿਚੋਂ 3 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ 2 ਬੱਚੇ ਅਤੇ ਇਕ ਆਦਮੀ ਸ਼ਾਮਲ ਹੈ, ਜੋ ਕਿ ਬੱਚਿਆਂ ਦਾ ਚਾਚਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ 6 ਲੋਕ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਦੇਰ ਰਾਤ ਵਾਘੋਲੀ ਦੇ ਕੇਸਨੰਦ ਫਾਟਾ ਸਥਿਤ ਥਾਣੇ ਦੇ ਸਾਹਮਣੇ ਵਾਪਰੀ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਡੰਪਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।
ਮਰਨ ਵਾਲਿਆਂ ਵਿਚ ਵਿਸ਼ਾਲ ਵਿਨੋਦ ਪਵਾਰ (22), ਵੈਭਵੀ ਰਿਤੇਸ਼ ਪਵਾਰ (1) ਅਤੇ ਵੈਭਵ ਰਿਤੇਸ਼ ਪਵਾਰ (2) ਦੇ ਨਾਂ ਸ਼ਾਮਲ ਹਨ। ਜ਼ਖਮੀਆਂ ਵਿਚ ਜਾਨਕੀ ਦਿਨੇਸ਼ ਪਵਾਰ (21), ਰਿਨੀਸ਼ਾ ਵਿਨੋਦ ਪਵਾਰ (18), ਰੋਸ਼ਨ ਸ਼ਸ਼ਾਦੂ ਭੌਂਸਲੇ (9), ਨਾਗੇਸ਼ ਨਿਵਰਤੀ ਪਵਾਰ (27), ਦਰਸ਼ਨ ਸੰਜੇ ਵੈਰਲ (18) ਅਤੇ ਅਲੀਸ਼ਾ ਵਿਨੋਦ ਪਵਾਰ (47) ਸ਼ਾਮਲ ਹ