ਚੰਡੀਗੜ੍ਹ – ਇੱਥੇ ਸੈਕਟਰ-10 ਦੀ ਕੋਠੀ ’ਚ ਹੈਂਡ ਗ੍ਰਨੇਡ ਸੁੱਟਣ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੈਪੀ ਪਸ਼ੀਆ ਗੈਂਗ ਦੇ 4 ਮੈਂਬਰਾਂ ਤੋਂ ਹੁਣ ਐੱਨ. ਆਈ. ਏ. ਪੁੱਛਗਿੱਛ ਕਰੇਗੀ। ਹੈਂਡ ਗ੍ਰਨੇਡ ਸੁੱਟਣ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਸ ਤੋਂ ਐੱਨ. ਆਈ. ਏ. ਕੋਲ ਟਰਾਂਸਫਰ ਹੋ ਚੁੱਕੀ ਹੈ। ਫਾਈਲ ਐੱਨ. ਆਈ. ਏ. ਕੋਲ ਪਹੁੰਚ ਚੁੱਕੀ ਹੈ ਅਤੇ ਉਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਨ. ਆਈ. ਏ. ਦੀ ਟੀਮ ਹੁਣ ਰੋਹਨ ਮਸੀਹ, ਵਿਸ਼ਾਲ, ਆਕਾਸ਼ਦੀਪ ਸਿੰਘ ਅਤੇ ਅਮਰਜੀਤ ਸਿੰਘ ਨੂੰ ਅੰਮ੍ਰਿਤਸਰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰੇਗੀ।ਹੈਂਡ ਗ੍ਰਨੇਡ ਫਟਣ ਦੀ ਘਟਨਾ ਤੋਂ ਤੁਰੰਤ ਬਾਅਦ ਐੱਨ. ਆਈ. ਏ. ਦੀ ਟੀਮ ਨੇ ਸੈਕਟਰ-10 ਦੀ ਕੋਠੀ ’ਚ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ ਸੀ। ਐੱਨ. ਆਈ. ਏ. ਕੋਲ ਘਟਨਾ ਵਾਲੇ ਦਿਨ ਦੇ ਸਾਰੇ ਸਬੂਤ ਹਨ। ਚੰਡੀਗੜ੍ਹ ਪੁਲਸ ਪਿਛਲੇ ਮਹੀਨੇ ਸੈਕਟਰ-10 ਦੀ ਕੋਠੀ ’ਚ ਹੈਂਡ ਗ੍ਰਨੇਡ ਸੁੱਟਣ ਵਾਲੇ ਰੋਹਨ ਮਸੀਹ, ਵਿਸ਼ਾਲ, ਆਕਾਸ਼ਦੀਪ ਸਿੰਘ ਤੇ ਅਮਰਜੀਤ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਸੀ।