ਸ਼ਨਲ ਡੈਸਕ- ਅੱਜ ਭਾਰਤੀ ਫੌਜ ਨੇ ਪਾਕਿਸਤਾਨ ਦੀ ਕੋਝੀ ਚਾਲ ਨੂੰ ਨਾਕਾਮ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਵੇਂ ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਪਾਕਿਸਤਾਨ ਦੀਆਂ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਫੇਲ੍ਹ ਕੀਤਾ। ਜਾਣਕਾਰੀ ਦਿੰਦੇ ਹੋਏ ਭਾਰਤੀ ਫੌਜ ਦੇ ਜਵਾਨ ਨੇ ਦੱਸਿਆ ਕਿ ਭਾਰਤ ਨੇ ਹੁਣ ਤੱਕ ਆਪਣੇ ਸਿਰਫ਼ 10 ਫ਼ੀਸਦੀ ਹਥਿਆਰ ਹੀ ਵਰਤੇ ਸਨ।
ਜਵਾਨ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਫੌਜ ਨੇ ਪਾਕਿਸਤਾਨ ਵੱਲੋਂ ਭੇਜੇ ਗਏ ਕਈ ਤੁਰਕੀ ਦੇ ਬਣੇ ਕਾਮੀਕਾਜ਼ੇ ਤੇ ਛੋਟੇ ਡਰੋਨ ਬਰਾਮਦ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਏਅਰ ਡਿਫੈਂਸ ਦੀ ਦੀਵਾਰ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਹੈ। ਜਵਾਨ ਨੇ ਅੱਗੇ ਦੱਸਿਆ ਆਪਰੇਸ਼ਨ ਸਿੰਦੂਰ ਤਹਿਤ ਜਦੋਂ ਅਸੀਂ ਪਾਕਿਸਤਾਨ ‘ਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਤਾਂ ਸਾਨੂੰ ਅੰਦਾਜ਼ਾ ਸੀ ਕਿ ਹੁਣ ਪਾਕਿਸਾਤਨ ਕੋਈ ਨਾ ਕੋਈ ਮਾੜੀ ਹਰਕਤ ਕਰੇਗਾ।