ਨਵੀਂ ਦਿੱਲੀ -2024 ਦੀਆਂ ਲੋਕ ਸਭਾ ਚੋਣਾਂ ਦਾ ਮੁਕਾਬਲਾ ਭਾਜਪਾ ਲਈ ਸੌਖਾ ਨਹੀਂ ਰਿਹਾ ਐ। ਭਾਜਪਾ ਦੀ ਅਗਵਾਈ ਵਾਲੀ ਐਨਡੀਏ 291 ਸੀਟਾਂ ਮਿਲੀਆਂ ਹਨ। ਹਾਲਾਂਕਿ ਐਨਡੀਏ ਨੇ ਬਹੁਮਤ ਹਾਸਲ ਕਰ ਲਿਆ ਹੈ। ਪਰ ਸੱਤਾ ਦੀ ਭਾਈਵਾਲੀ ਵਿਚ ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਦੀ ਭੂਮਿਕਾ ਕਾਫੀ ਅਹਿਮ ਰਹਿਣ ਵਾਲੀ ਹੈ। ਉਧਰ ਦੂਜੇ ਪਾਸੇ ਭਾਜਪਾ ਬਹੁਮਤ ਦੇ ਅੰਕੜੇ ਨੂੰ ਹਾਸਲ ਨਹੀਂ ਕਰ ਸਕੀ ਹੈ। ਭਾਜਪਾ ਸਿਰਫ਼ 240 ਸੀਟਾਂ ਹੀ ਜਿੱਤ ਸਕੀ ਹੈ। ਭਾਜਪਾ ਪਹਿਲਾਂ ਦੇ ਮੁਕਾਬਲੇ 63 ਸੀਟਾਂ ਦਾ ਨੁਕਸਾਨ ਹੋਇਆ ਹੈ। ਉਥੇ ਹੀ ਉਸ ਦੀ ਸਹਿਯੋਗੀ ਪਾਰਟੀ ਤੇਲਗੂ ਦੇਸ਼ਮ ਨੂੰ 16, ਜਨਤਾ ਦਲ (ਯੂ) ਨੂੰ 12, ਸ਼ਿਵ ਸੈਨਾ (ਐੱਸ) ਨੂੰ 7, ਐੱਲ. ਜੇ. ਪੀ (ਆਰ.ਪੀ.) ਨੂੰ 5 ਅਤੇ ਹੋਰ ਸਹਿਯੋਗੀ ਪਾਰਟੀਆਂ ਨੂੰ 11 ਸੀਟਾਂ ਮਿਲੀਆਂ ਹਨ। ਉਥੇ ਹੀ ਉਹ ਹੋਰ ਦੋ ਕਿਸੇ ਗੱਠਜੋੜ ਦਾ ਹਿੱਸਾ ਨਹੀਂ ਹਨ, ਉਹ 18 ਸੀਟਾਂ ਜਿੱਤਣ ਵਿਚ ਕਾਮਯਾਬ ਰਹੇ, ਜਿਨ੍ਹਾਂ ਵਿਚ ਅਕਾਲੀ ਦਲ ਬਾਦਲ ਦੀ ਨੇਤਾ ਹਰਸਿਮਰਤ ਕੌਰ ਅਤੇ ਜੇਲ ਤੋਂ ਚੋਣ ਲੜ ਰਹੇ ਖਾਲਿਸਤਾਨ ਹਮਾਇਤੀ ਅੰਮ੍ਰਿਤਪਾਲ ਸਿੰਘ ਮੁੱਖ ਹਨ।