ਥਾਣਾ ਨਿਹਾਲ ਸਿੰਘ ਦੇ ਪਿੰਡ ਲੁਹਾਰਾ ਚ ਵਿਆਹੁਤਾ ਦੀ ਭੇਦਭਰੇ ਹਲਾਤਾਂ ‘ਚ ਮੌਤ ਹੋ ਜਾਣ ਦਾ ਸਮਾਚਾਰ ਹੈ। ਲੜਕੀ ਦੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਮ੍ਰਿਤਕ ਲੜਕੀ ਦੇ ਪਿਤਾ ਸਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਲੜਕੀ ਦੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਲੜਕੀ ਮਨਪ੍ਰੀਤ ਕੌਰ (23) ਦਾ ਤਿੰਨ ਸਾਲ ਦੇ ਕਰੀਬ ਪਹਿਲਾਂ ਸ਼ਰਨੀ ਸਿੰਘ ਪੁੱਤਰ ਰਾਮ ਸਿੰਘ ਵਾਸੀ ਲੁਹਾਰਾ ਨਾਲ ਵਿਆਹ ਕੀਤਾ ਗਿਆ ਸੀ ਅਤੇ ਇਸ ਦੇ ਇੱਕ ਦੋ ਸਾਲ ਦਾ ਲੜਕਾ ਵੀ ਹੈ। ਉਸ ਦਾ ਜਵਾਈ ਸ਼ਰਨੀ ਸਿੰਘ ਮਨਪ੍ਰੀਤ ਕੌਰ ਨਾਲ ਅਕਸਰ ਹੀ ਲੜਾਈ ਝਗੜਾ ਕਰਦਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ। ਇਸਦੇ ਕੁੱਟ ਮਾਰ ਦੇ ਚਲਦਿਆਂ ਹੀ ਉਸਦੀ ਬੇਟੀ ਦੀ ਹੱਤਿਆ ਕਰ ਦਿਤੀ ਗਈ।