ਜਲੰਧਰ – ਜਲੰਧਰ ਚ ਉੜੀਸਾ ਦੀ ਰਹਿਣ ਵਾਲੀ 22 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇਲਾਕੇ ਲੱਧੇਵਾਲੀ ਦੇ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ। ਐੱਸ. ਐੱਚ. ਓ. ਪਤਾਰਾ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮਾਮਲਾ ਦਰਜ ਹੋਣ ਦੇ 3 ਘੰਟਿਆਂ ’ਚ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਉਕਤ ਦੋਸ਼ੀਆਂ ਦੀ ਪਛਾਣ ਅਮਨਜੋਤ ਸਿੰਘ ਉਰਫ਼ ਅਮਨ (22) ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰ. 231 ਪੰਜਾਬ ਐਵੀਨਿਊ, ਲੱਧੇਵਾਲੀ ਹਾਲ ਵਾਸੀ ਕਿਰਾਏਦਾਰ ਪਿੰਡ ਲਾਲੇਵਾਲੀ ਜਲੰਧਰ, ਮਨਜੀਤ ਸਿੰਘ ਸ਼ੇਰਾ (26) ਪੁੱਤਰ ਮਹਿੰਦਰ ਸਿੰਘ ਤੇ ਰਣਵੀਰ ਸਿੰਘ ਇੰਦੀ (18) ਪੁੱਤਰ ਜੁਝਾਰ ਸਿੰਘ ਦੋਵੇਂ ਵਾਸੀ ਨਜ਼ਦੀਕੀ ਪ੍ਰਾਇਮਰੀ ਸਕੂਲ ਲੁਹਾਰਾਂ ਮੁਹੱਲਾ ਲੱਧੇਵਾਲੀ ਜਲੰਧਰ ਵਜੋਂ ਹੋਈ ਹੈ।
ਪਤਾਰਾ ਥਾਣਾ ਮੁਖੀ ਨੇ ਦੱਸਿਆ ਕਿ ਪਤਾਰਾ ਥਾਣੇ ’ਚ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀਆਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376, 366, 506, 120ਬੀ ਤਹਿਤ ਥਾਣਾ ਪਤਾਰਾ ’ਚ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਪਤਾਰਾ ਦੀ ਹਿਰਾਸਤ ’ਚ ਰੱਖੇ ਤਿੰਨਾਂ ਦੋਸ਼ੀਆਂ ਨੂੰ ਬੁੱਧਵਾਰ ਸਵੇਰੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਉੜੀਸਾ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਦੱਸਿਆ ਹੈ ਕਿ ਉਹ ਸੋਮਵਾਰ ਦੇਰ ਸ਼ਾਮ ਉਹ ਆਪਣੇ ਇਕ ਦੋਸਤ ਨਾਲ ਮੋਟਰਸਾਈਕਲ ’ਤੇ ਦਕੋਹਾ ’ਚ ਰਹਿੰਦੇ ਆਪਣੇ ਇਕ ਹੋਰ ਦੋਸਤ ਨੂੰ ਮਿਲਣ ਗਈ ਸੀ। ਇਸ ਦੌਰਾਨ ਹੀ ਉਸ ਨਾਲ ਜਬਰਜਨਾਹ ਕੀਤਾ ਗਿਆ।