ਪਹਾੜੀ ਕੈਰੇਬੀਅਨ ਟਾਪੂ ਦੇਸ਼ ਡੋਮਿਨਿਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਦੇਸ਼ ਦਾ ਸਰਵਉੱਚ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਸਨਮਾਨ ਦੀ ਘੋਸ਼ਣਾ ਕਰਦੇ ਹੋਏ ਡੋਮਿਨਿਕਾ ਤਰਫੋਂ ਕਿਹਾ ਗਿਆ ਹੈ ਕਿ ਪੀ.ਐਮ ਮੋਦੀ ਨੇ ਕੋਵਿਡ-19 ਮਹਾਮਾਰੀ ਦੌਰਾਨ ਡੋਮਿਨਿਕਾ ਦੀ ਬਹੁਤ ਮਦਦ ਕੀਤੀ ਸੀ। ਡੋਮਿਨਿਕਾ ਨੇ ਪੀ.ਐਮ ਮੋਦੀ ਦੇ ਇਸ ਯੋਗਦਾਨ ਨੂੰ ਦੋਵਾਂ ਦੇਸ਼ਾਂ ਦੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਵਾਲਾ ਦੱਸਿਆ ਹੈ।
ਪੀ.ਐਮ ਮੋਦੀ ਨੂੰ ਇਹ ਪੁਰਸਕਾਰ 19 ਤੋਂ 21 ਨਵੰਬਰ ਤੱਕ ਗੁਆਨਾ ਦੇ ਜਾਰਜਟਾਊਨ ਵਿੱਚ ਹੋਣ ਵਾਲੇ ਇੰਡੀਆ-ਕੈਰੀਕਾਮ ਸੰਮੇਲਨ ਦੌਰਾਨ ਡੋਮਿਨਿਕਾ ਦੀ ਰਾਸ਼ਟਰਪਤੀ ਸਿਲਵੇਨੀ ਬਰਟਨ ਵੱਲੋਂ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਫਰਵਰੀ 2021 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ AstraZeneca Covid-19 ਵੈਕਸੀਨ ਦੀਆਂ 70 ਹਜ਼ਾਰ ਖੁਰਾਕਾਂ ਡੋਮਿਨਿਕਾ ਨੂੰ ਭੇਜੀਆਂ ਸਨ। ਇਸ ਕਾਰਨ ਕੈਰੇਬੀਅਨ ਨੇ ਨਾ ਸਿਰਫ਼ ਆਪਣੇ ਨਾਗਰਿਕਾਂ ਦੀ ਜਾਨ ਬਚਾਈ ਸਗੋਂ ਆਪਣੇ ਕੈਰੇਬੀਅਨ ਗੁਆਂਢੀਆਂ ਦੀ ਵੀ ਮਦਦ ਕੀਤੀ।