Saturday, December 28, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਨੌਜਵਾਨ ਦੀ ਸ਼ੱਕੀ ਹਲਾਤਾਂ ਚ ਮੌਤ, ਨਸ਼ੇ ਦਾ ਟੀਕਾ ਲਗਾਉਣ ਦਾ ਖਦਸ਼ਾ

ਨੌਜਵਾਨ ਦੀ ਸ਼ੱਕੀ ਹਲਾਤਾਂ ਚ ਮੌਤ, ਨਸ਼ੇ ਦਾ ਟੀਕਾ ਲਗਾਉਣ ਦਾ ਖਦਸ਼ਾ

ਖਰੜ-  ਖਰੜ ’ਚ ਬੱਸ ਸਟੈਂਡ ਨੇੜੇ ਬਣੇ ਇਕ ਗੈਸਟ ਹਾਊਸ ’ਚ ਆਪਣੀ ਲੜਕੀ ਦੋਸਤ ਨਾਲ ਜਨਮ ਦਿਨ ਮਨਾਉਣ ਆਏ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ।ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਖਰੜ ਵਿਖੇ ਮੰਗਲਵਾਰ ਨੂੰ ਸਵੇਰੇ ਇਕ ਲੜਕੀ ਵੱਲੋਂ ਭੇਦਭਰੇ ਹਾਲਾਤਾਂ ’ਚ ਇਕ ਨੌਜਵਾਨ ਨੂੰ ਮ੍ਰਿਤਕ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ।

ਇਸ ਸਬੰਧੀ ਸਿਵਲ ਹਸਪਤਾਲ ਖਰੜ ਦੇ ਐੱਸ.ਐੱਮ.ਓ. ਡਾ. ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 7 :10 ਵਜੇ ਦੇ ਕਰੀਬ ਇਕ ਲੜਕੀ ਇਕ ਨੌਜਵਾਨ ਨੂੰ ਟੈਕਸੀ ਕਾਰ ’ਚ ਹਸਪਤਾਲ ਲੈ ਕੇ ਆਈ ਸੀ, ਜਿਸ ਨੂੰ ਜਦੋਂ ਐਮਰਜੈਂਸੀ ’ਚ ਪਹੁੰਚਾਇਆ ਗਿਆ ਤਾਂ ਚੈੱਕ ਕਰਨ ’ਤੇ ਡਿਊਟੀ ‘ਤੇ ਮੌਜੂਦ ਡਾ. ਜਸਪ੍ਰੀਤ ਸਿੰਘ ਬਸੋਤਾ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਲੜਕੀ ਨੇ ਹਸਪਤਾਲ ਤੇ ਰਜਿਸਟਰ ’ਚ ਕਰਵਾਈ ਐਂਟਰੀ ’ਚ ਮ੍ਰਿਤਕ ਲੜਕੇ ਦਾ ਨਾਂ ਅਕਵਿੰਦਰ ਸਿੰਘ (32) ਵਾਸੀ ਪਿੰਡ ਨੌਗਾਵਾਂ ਨੇੜੇ ਬੱਸੀ ਪਠਾਣਾ ਦੱਸਿਆ ਹੈ ਅਤੇ ਲੜਕੀ ਵੱਲੋਂ ਆਪਣਾ ਨਾਂ ਦੀਪਾ ਦੱਸਿਆ ਗਿਆ ਜੋ ਕਿ ਚੰਡੀਗੜ੍ਹ ਦੀ ਰਹਿਣ ਵਾਲੀ ਹੈ।