ਗੋਪਾਲਗੰਜ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ‘ਚ ਇਕ-ਦੂਜੇ ਦੇ ਪਿਆਰ ’ਚ ਪਾਗਲ ਮਾਮੀ ਅਤੇ ਭਾਣਜੀ ਨੇ ਸਮਾਜ ਦੀ ਪ੍ਰਵਾਹ ਕੀਤੇ ਬਿਨਾਂ ਸੋਮਵਾਰ ਨੂੰ ਇਥੇ ਇਕ ਮੰਦਰ ’ਚ ਵਿਆਹ ਕਰ ਲਿਆ। ਇਹ ਅਨੋਖਾ ਵਿਆਹ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਮੀ-ਭਾਣਜੀ ਦੇ ਵਿਆਹ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ’ਚ ਲੋਕਾਂ ਦੀ ਭੀੜ ਮੰਦਰ ਦੇ ਨੇੜੇ ਇਕੱਠੀ ਹੋ ਗਈ।
ਮਾਮੀ ਅਤੇ ਭਾਣਜੀ ਨੇ ਇਕ-ਦੂਜੇ ਨੂੰ ਜੈਮਾਲਾ ਪਹਿਨਾਈ ਅਤੇ ਫਿਰ 7 ਫੇਰੇ ਲੈਣ ਤੋਂ ਬਾਅਦ ਇਕ-ਦੂਜੇ ਨਾਲ ਜਿਊਣ-ਮਰਨ ਦੀਆਂ ਕਸਮਾਂ ਵੀ ਖਾਧੀਆਂ। ਦੱਸਿਆ ਜਾ ਰਿਹਾ ਹੈ ਕਿ ਕੁਚਾਇਕੋਟ ਥਾਣੇ ਦੇ ਬੇਲਵਾ ਪਿੰਡ ਦੀ ਸ਼ੋਭਾ ਕੁਮਾਰੀ ਅਤੇ ਉਸ ਦੀ ਭਾਣਜੀ ਸੁਮਨ ਕੁਮਾਰੀ ਦੋਵੇਂ ਵਿਆਹੀਆਂ ਹੋਈਆਂ ਹਨ। ਪਿਛਲੇ 3 ਸਾਲਾਂ ਤੋਂ ਦੋਵਾਂ ਔਰਤਾਂ ਵਿਚਾਲੇ ਪ੍ਰੇਮ-ਪ੍ਰਸੰਗ ਚੱਲ ਰਿਹਾ ਸੀ। ਸੋਮਵਾਰ ਨੂੰ ਘਰੋਂ ਭੱਜ ਕੇ ਦੋਵਾਂ ਨੇ ਵਿਧੀ-ਵਿਧਾਨ ਨਾਲ ਵਿਆਹ ਕਰ ਲਿਆ।