ਸਮਰਾਲਾ –ਪੰਜਾਬ ‘ਚ ਤੜਕਸਾਰ ਵੱਡੀ ਵਾਰਦਾਤ ਸਾਹਮਣੇ ਆਈ ਹੈ। ਚੰਡੀਗੜ੍ਹ ਤੋਂ ਲੁਧਿਆਣਾ ਆਪਣੀ ਆਲਟੋ ਟੈਕਸੀ ਵਿਚ ਸਵਾਰੀਆਂ ਲੈ ਕੇ ਜਾ ਰਹੇ ਟੈਕਸੀ ਚਾਲਕ ਨੂੰ ਸਮਰਾਲਾ ਬਾਈਪਾਸ ‘ਤੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਾਤਲ ਉਸੇ ਦੀ ਟੈਕਸੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ ਹਨ।
ਜਾਣਕਾਰੀ ਮੁਤਾਬਕ ਅੱਜ ਸਵੇਰੇ 5:30 ਵਜੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਦੇ ਪਿੰਡ ਹਰਿਓਂ ਦੇ ਕੋਲ ਇਕ ਨੌਜਵਾਨ ਡਰਾਈਵਰ ਦੀ ਲਾਸ਼ ਸਮਰਾਲਾ ਪੁਲਸ ਨੂੰ ਬਰਾਮਦ ਹੋਈ, ਜਿਸ ਦੇ ਕਈ ਗੋਲ਼ੀਆਂ ਲੱਗੀਆਂ ਹੋਈਆਂ ਸਨ। ਮੌਕੇ ‘ਤੇ ਪਹੁੰਚੇ ਸਮਰਾਲਾ ਪੁਲਸ ਦੇ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ ਗਈ ਤਾਂ ਮ੍ਰਿਤਕ ਦੀ ਪਛਾਣ ਰਵੀ ਕੁਮਾਰ ਨਿਵਾਸੀ ਚੰਡੀਗੜ੍ਹ ਵਜੋਂ ਹੋਈ ਜੋ ਇਕ ਟੈਕਸੀ ਡਰਾਈਵਰ ਹੈ। ਉਸ ਨੂੰ ਗੋਲ਼ੀ ਮਾਰਨ ਤੋਂ ਬਾਅਦ ਕਾਤਲ ਉਸ ਦੀ ਆਲਟੋ ਗੱਡੀ ਨੂੰ ਖੋਹ ਕਿ ਨਾਲ ਲੈ ਗਏ। ਸਮਰਾਲਾ ਪੁਲਸ ਨੂੰ ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਵੱਲ ਦਿੱਤੀ ਗਈ।