ਅਜਨਾਲਾ – ਅਜਨਾਲਾ ਵਿੱਚ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਦਿਨ-ਦਿਹਾੜੇ ਭੀੜ ਭਾੜ ਵਾਲੀਆਂ ਜਗ੍ਹਾਂ ‘ਚੋਂ ਵੀ ਕੋਈ ਸੁਰੱਖਿਅਤ ਨਹੀਂ ਰਿਹਾ। ਹੁਣ ਲੁਟੇਰੇ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗ ਪਏ ਹਨ। ਮਾਮਲਾ ਰਾੜਾ ਦੇ ਪਿੰਡ ਮਹਿਲ ਮਖਾਰੀ ਦਾ ਹੈ ਜਿੱਥੇ ਚੱਲ ਰਹੇ ਧਾਰਮਿਕ ਮੇਲੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਸਾਹਮਣੇ ਪਿਸਤੌਲ ਦੀ ਨੋਕ ‘ਤੇ ਸਾਬਕਾ ਕੌਂਸਲਰ ਦੇ ਮੁੰਡੇ ਕੋਲੋ ਮੋਟਰਸਾਈਕਲ ਖੋਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਦੇ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਦੇ ਨਾਲ ਅੰਮ੍ਰਿਤਸਰ ਤੋਂ ਆ ਰਿਹਾ ਸੀ ਕਿ ਜਦ ਉਹ ਮਹਿਲ ਮਖਾਰੀ ਮੀਲ ਚੌਂਕ ਕੋਲ ਪਹੁੰਚਿਆ ਤਾਂ ਤਿੰਨ ਚਾਰ-ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਨੇ ਮੇਰੇ ਤੇ ਮੇਰੇ ਮੋਟਰਸਾਈਕਲ ਦੇ ਪਿੱਛੇ ਬੈਠੇ ਸਾਥੀ ਦੇ ਪਿਸਤੌਲਾਂ ਤਾਨ ਦਿੱਤੀਆਂ ਅਤੇ ਮਾਰਨ ਦੀ ਧਮਕੀ ਦਿੰਦੇ ਹੋਏ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ।
ਇਸ ਸੰਬੰਧੀ ਘਟਨਾ ਸਥਲ ‘ਤੇ ਪਹੁੰਚੇ ਡੀ. ਐੱਸ. ਪੀ. ਅਜਨਾਲਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਬਰੀਕੀ ਨਾਲ ਖੰਗਾਲਿਆ ਜਾ ਰਿਹਾ ਤੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।