ਨੈਸ਼ਨਲ ਡੈਸਕ : ਮਈ ਦੇ ਪਹਿਲੇ ਹੀ ਦਿਨ ਲੋਕਾਂ ਨੂੰ ਵੱਡਾ ਤੋਹਫਾ ਮਿਲਿਆ ਹੈ। ਦਰਅਸਲ, ਵਪਾਰਕ (ਕਮਰਸ਼ੀਅਲ) ਐੱਲ. ਪੀ. ਜੀ. ਸਿਲੰਡਰਾਂ ਦੀਆਂ ਕੀਮਤਾਂ ਘੱਟ ਗਈਆਂ ਹਨ। 1 ਮਈ ਤੋਂ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ 15 ਰੁਪਏ ਸਸਤਾ ਹੋ ਗਿਆ ਹੈ। ਹਾਲਾਂਕਿ, ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਅਪ੍ਰੈਲ ਵਿੱਚ, ਵਪਾਰਕ ਐੱਲ. ਪੀ. ਜੀ. ਸਿਲੰਡਰ 1762 ਰੁਪਏ ਵਿੱਚ ਉਪਲਬਧ ਸੀ ਅਤੇ ਹੁਣ ਇਸਦੀ ਕੀਮਤ 1747 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ, ਵਪਾਰਕ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ਕੋਲਕਾਤਾ ਵਿੱਚ 1851 ਰੁਪਏ, ਮੁੰਬਈ ਵਿੱਚ 1699 ਰੁਪਏ ਅਤੇ ਚੇਨਈ ਵਿੱਚ 1906 ਰੁਪਏ ਹੋ ਗਈ ਹੈ।
ਇਸ ਤੋਂ ਪਹਿਲਾਂ, ਘਰੇਲੂ ਐੱਲ. ਪੀ. ਜੀ. ਸਿਲੰਡਰਾਂ ਦੀਆਂ ਕੀਮਤਾਂ 8 ਅਪ੍ਰੈਲ ਨੂੰ ਅਪਡੇਟ ਕੀਤੀਆਂ ਗਈਆਂ ਸਨ। ਉਸ ਸਮੇਂ, ਸਰਕਾਰ ਨੇ 14.2 ਕਿਲੋਗ੍ਰਾਮ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਸੀ।