ਪੋਜੇਵਾਲ ਸਰਾਂ – ਬੈਂਕਾਂ ਦੇ ਗਾਹਕਾਂ ਲਈ ਇਹ ਮਾੜੀ ਖ਼ਬਰ ਹੈ। ਅੱਜ 5 ਅਕਤੂਬਰ ਨੂੰ ਵਰਕਿੰਗ ਡੇਅ ਹੋਣ ਦੇ ਬਾਵਜੂਦ ਬੈਂਕ ਸਟਾਫ ਦੀ ਚੋਣ ਰਿਹਰਸਲ ਹੋਣ ਕਰ ਕੇ ਇਲਾਕੇ ਦੇ ਲਗਭਗ ਸਾਰੇ ਬੈਂਕ ਪੂਰਾ ਦਿਨ ਬੰਦ ਰਹਿਣਗੇ। ਅੱਜ ਪੰਜਾਬ ਨੈਸ਼ਨਲ ਬੈਂਕ ਪੋਜੇਵਾਲ, ਮੱਖੁਪੁਰ, ਮਜਾਰੀ ਅਤੇ ਸੜੋਆ ਆਦਿ ਬੰਦ ਰਹਿਣਗੇ।
ਉਕਤ ਬਾਰੇ ਗੱਲ ਕਰਦਿਆਂ ਕਾਮਰੇਡ ਪਰਮਜੀਤ ਰੌੜੀ ਨੇ ਕਿਹਾ ਕਿ ਬੈਂਕ ਸਟਾਫ ਦੀ ਚੋਣ ਡਿਊਟੀ ਲਗਾਉਣੀ ਆਮ ਜਨਤਾ ਨਾਲ ਬੇਇਨਸਾਫ਼ੀ ਹੈ ਕਿਉਂਕਿ ਇਸ ਹਫਤੇ ਕੰਮ ਦੇ ਦਿਨ ਪਹਿਲਾਂ ਹੀ ਬੈਂਕ ਦੇ ਘੱਟ ਸਨ। ਹੁਣ ਇਹ ਨਵੇਂ ਹੁਕਮ ਜਾਰੀ ਕਰ ਕੇ ਬੈਂਕ ਸਟਾਫ ਦੀ ਚੋਣ ਡਿਊਟੀ ਲਗਾਉਣ ਕਾਰਨ ਜਿੱਥੇ ਬੈਂਕਾਂ ਦਾ ਵੱਡਾ ਨੁਕਸਾਨ ਹੋਵੇਗਾ, ਉਸ ਨਾਲ ਹੀ ਗਰੀਬ ਪੈਨਸ਼ਨਧਾਰਕ ਵੀ ਕੋਈ ਅਗਾਊਂ ਸੂਚਨਾ ਨਾ ਹੋਣ ਕਰਕੇ ਖੱਜਲ-ਖੁਆਰ ਹੋਣਗੇ। ਕਿਉਂਕਿ ਬੈਂਕਾਂ ਦੇ ਕਲੈਂਡਰ ਵਿਚ ਸ਼ਨੀਵਾਰ 5 ਅਕਤੂਬਰ ਵਰਕਿੰਗ ਦਿਨ ਹੈ।