ਸਮਰਾਲਾ – ਸਮਰਾਲਾ ’ਚ ਲੁੱਟ ਖੋਹ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ । ਘਟਨਾ ਸਮਰਾਲਾ ਦੇ ਡੱਬੀ ਬਾਜਾਰ ਦੇ ਨੇੜੇ ਢਿੱਲੋ ਮੁਹੱਲੇ ਦੀ ਹੈ ।ਮਿਲੀ ਜਾਣਕਾਰੀ ਅਨੁਸਾਰ ਸੁਰਿਗਰਾ ਨਾ ਦੀ ਬਜੁਰਗ ਔਰਤ ਘਰ ਵਿੱਚ ਇੱਕਲੀ ਰਹਿ ਰਹੀ ਸੀ ਇਥੋਂ ਦੇ ਡੱਬੀ ਬਾਜ਼ਾਰ ਨੇੜੇ ਢਿੱਲੋਂ ਮੁਹੱਲੇ ’ਚ ਉਸ ਵਖ਼ਤ ਘੋਰ ਕਲਯੁੱਗ ਬੀਤਦਾ ਨਜ਼ਰ ਆਇਆ ਜਦੋਂ ਇਕ ਬੇਸਹਾਰਾ ਬਜ਼ੁਰਗ ਔਰਤ ਤੋਂ ਪਾਣੀ ਪੀਣ ਦੇ ਬਹਾਨੇ ਆਇਆ ਲੁਟੇਰਾ ਉਸਦੀਆਂ ਸੋਨੇ ਦੀਆਂ ਬਾਲੀਆਂ ਝੱਪਟ ਕੇ ਫਰਾਰ ਹੋ ਗਿਆ।ਜਾਣਕਾਰੀ ਅਨੁਸਾਰ ਸੁਰਿੰਦਰਾ (82) ਪਤਨੀ ਨਸੀਬ ਚੰਦ ਜੋ ਕਿ ਘਰ ’ਚ ਬੇਸਹਾਰਾ ਇਕੱਲੀ ਰਹਿ ਰਹੀ ਹੈ। ਕਿਉਂਕਿ ਤਿੰਨ ਪੁੱਤਰਾਂ ਦਾ ਜਵਾਨੀ ਪਹਿਰੇ ਹੀ ਦੇਹਾਂਤ ਹੋ ਚੁੱਕਾ ਹੈ। ਇਹ ਔਰਤ ਬੀਤੀ ਰਾਤ ਸਾਢੇ ਅੱਠ ਵਜੇ ਜਦੋਂ ਆਪਣੇ ਘਰ ਵਿਚ ਰੋਟੀ ਖਾ ਰਹੀ ਸੀ ਤਾਂ ਇਕ ਨੌਜਵਾਨ ਆਇਆ ਤੇ ਉਸ ਨੇ ਆ ਕੇ ਕਿਹਾ ਕਿ ਮੈਨੂੰ ਪੀਣ ਲਈ ਪਾਣੀ ਦਿਓ। ਇਨਾਂ ਕਹਿ ਕੇ ਉਸ ਨੇ ਝੱਪਟ ਮਾਰ ਕੇ ਕੰਨਾਂ ’ਚੋਂ ਦੋਵੇਂ ਬਾਲੀਆਂ ਕੱਢ ਲਈਆਂ। ਇਹ ਲੁਟੇਰਾ ਪੈਦਲ ਘਰ ਵਿਚ ਦਾਖ਼ਲ ਹੋਇਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਇਸ ਸਬੰਧੀ ਪੀੜਤ ਔਰਤ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ।