ਗਿਲਕੋ ਇੰਟਰਨੈਸ਼ਨਲ ਸਕੂ ਜਿੱਥੇ ਸਿੱਖਿਆ ਦੇ ਖੇਤਰ ’ਚ ਮੱਲਾਂ ਮਾਰ ਰਿਹਾ ਹੈ, ਉੱਥੇ ਹੀ ਸਕੂਲ ਨੇ ਖੇਡ ਮੈਦਾਨ ‘ਚ ਆਪਣੇ ਜੌਹਰ ਦਿਖਾਏ ਹਨ। ਦਰਅਸਲ ਸਕੂਲ ਦੀਆਂ ਅੰਡਰ-17 ਲੜਕੀਆਂ ਅਤੇ ਅੰਡਰ-19 ਲੜਕਿਆਂ ਦੀਆਂ ਬਾਸਕਟਬਾਲ ਟੀਮਾਂ ਨੇ ਜ਼ਿਲ੍ਹਾ ਬਾਸਕਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਹਨ। ਇਹ ਮੈਚ ਲਰਨਿੰਗ ਪਾਥ ਸਕੂਲ, ਸੈਕਟਰ 67, ਮੋਹਾਲੀ ’ਚ ਕਰਵਾਇਆ ਗਿਆ, ਜਿੱਥੇ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ।
ਹੁਣ ਅੰਡਰ-17 ਲੜਕੀਆਂ ਦੀ ਟੀਮ ਮੁੱਲਪੁਰ ਜ਼ੋਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ ਅਤੇ ਅੰਡਰ-19 ਲੜਕਿਆਂ ਦੀ ਟੀਮ ਨੇ ਡੇਰਾਬੱਸੀ ਜ਼ੋਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਡਾ. ਕ੍ਰਿਤਿਕਾ ਕੌਸ਼ਲ ਨੇ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਖੇਡ ਭਾਵਨਾ ‘ਤੇ ਬਹੁਤ ਮਾਣ ਹੈ। ਉਨ੍ਹਾਂ ਦੀ ਸਫਲਤਾ ਸਾਡੇ ਖੇਡ ਪ੍ਰੋਗਰਾਮਾਂ ਅਤੇ ਸੰਪੂਰਨ ਸਿੱਖਿਆ ਪ੍ਰਤੀ ਸਾਡੀ ਵਚਨਬੱਧਤਾ ਦਾ ਨਤੀਜਾ ਹੈ। ਗਿਲਕੋ ਇੰਟਰਨੈਸ਼ਨਲ ਸਕੂਲ ਆਪਣੀਆਂ ਟੀਮਾਂ ਦੇ ਅਗਲੇ ਮੈਚ ਵੀ ਜਿੱਤਣ ਦੀ ਉਮੀਦ ਕਰ ਰਿਹਾ ਹੈ ਅਤੇ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ।