Become a member

Get the best offers and updates relating to Liberty Case News.

― Advertisement ―

spot_img
spot_img
HomeBig Newsਹੁਸ਼ਿਆਰਪੁਰ ਵਿੱਚ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ 4 ਸਾਲਾ ਬੱਚਾ ਸੁਰੱਖਿਅਤ...

ਹੁਸ਼ਿਆਰਪੁਰ ਵਿੱਚ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ 4 ਸਾਲਾ ਬੱਚਾ ਸੁਰੱਖਿਅਤ ਬਚਾਇਆ, 9 ਘੰਟੇ ਚੱਲਿਆ ਰੇਸਕਿਊ ਆਪਰੇਸ਼ਨ

ਪੰਜਾਬ ਦੇ ਹੁਸ਼ਿਆਰਪੁਰ ਵਿੱਚ ਸ਼ੁੱਕਰਵਾਰ ਸ਼ਾਮ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਕਰੀਬ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ 4 ਸਾਲਾ ਬੱਚੇ ਨੂੰ ਲਗਭਗ 9 ਘੰਟਿਆਂ ਦੀ ਮੁਸ਼ੱਕਤ ਮਗਰੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬਾਹਰ ਆਉਂਦੇ ਹੀ ਬੱਚਾ ਆਪਣੀ ਮਾਂ ਨਾਲ ਲਿਪਟ ਕੇ ਰੋ ਪਿਆ।

ਰੇਸਕਿਊ ਆਪਰੇਸ਼ਨ ਵਿੱਚ NDRF, SDRF, ਪੰਜਾਬ ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਅਹਿਮ ਭੂਮਿਕਾ ਨਿਭਾਈ। ਬੱਚਾ ਬੋਰਵੈੱਲ ਵਿੱਚ ਕਰੀਬ 30 ਫੁੱਟ ਹੇਠਾਂ ਫਸਿਆ ਹੋਇਆ ਸੀ। ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਕਰੀਬ 12:40 ਵਜੇ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਤੁਰੰਤ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਗਿਆ। ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ SSP ਸੰਦੀਪ ਕੁਮਾਰ ਮਲਿਕ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਆਪਰੇਸ਼ਨ ਦੀ ਨਿਗਰਾਨੀ ਕੀਤੀ। ਪ੍ਰਸ਼ਾਸਨ ਨੇ ਦੱਸਿਆ ਕਿ ਬੱਚੇ ਨੂੰ ਬਚਾਉਣ ਮਗਰੋਂ ਐਂਬੂਲੈਂਸ ਰਾਹੀਂ ਡਾਕਟਰੀ ਟੀਮ ਦੀ ਦੇਖ-ਰੇਖ ਹੇਠ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।

ਬੱਚੇ ਦੀ ਮਾਂ ਆਸ਼ਾ ਨੇ ਦੱਸਿਆ ਕਿ ਸ਼ਾਮ ਕਰੀਬ 4 ਵਜੇ ਉਹ ਘਰ ਵਿੱਚ ਚਾਹ ਬਣਾ ਰਹੀ ਸੀ। ਇਸ ਦੌਰਾਨ ਦੋਵੇਂ ਬੱਚੇ ਖੇਡਦੇ-ਖੇਡਦੇ ਘਰ ਤੋਂ ਬਾਹਰ ਚਲੇ ਗਏ। ਕੁਝ ਸਮੇਂ ਬਾਅਦ ਵੱਡਾ ਪੁੱਤਰ ਘਬਰਾਇਆ ਹੋਇਆ ਉਨ੍ਹਾਂ ਕੋਲ ਦੌੜਦਾ ਆਇਆ ਅਤੇ ਦੱਸਿਆ ਕਿ ਉਸਦਾ ਛੋਟਾ ਭਰਾ ਗੁਰਕਰਨ ਬੋਰਵੈੱਲ ਵਿੱਚ ਡਿੱਗ ਗਿਆ ਹੈ।

ਪਰਿਵਾਰ ਮੁਤਾਬਕ, ਡਿੱਗਦੇ ਸਮੇਂ ਗੁਰਕਰਨ ਲਗਾਤਾਰ ਆਵਾਜ਼ਾਂ ਮਾਰ ਰਿਹਾ ਸੀ ਕਿ “ਮੈਨੂੰ ਬਚਾ ਲਓ।” ਪਰਿਵਾਰ ਨੇ ਉਸਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਹੱਥੋਂ ਫਿਸਲ ਕੇ ਹੇਠਾਂ ਚਲਾ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ, ਜਿਸ ਤੋਂ ਬਾਅਦ ਤੁਰੰਤ ਰੇਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ।