ਹਾਜੀਪੁਰ –ਹਾਜੀਪੁਰ ਪੁਲਸ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ ਅਤੇ ਡੀ. ਐੱਸ. ਪੀ.ਮੁਕੇਰੀਆਂ ਲਲਿਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਲਾਕੇ ‘ਚ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਖ਼ਿਲਾਫ਼ ਸ਼ੁਰੂ ਕੀਤੇ ਅਭਿਆਨ ਦੇ ਤਹਿਤ ਅੱਜ ਦੋ ਵੱਖ-ਵੱਖ ਚੈਕਿੰਗਾਂ ਦੌਰਾਨ ਭਾਰੀ ਮਾਤਰਾ ‘ਚ ਨਾਜਾਇਜ਼ ਅਤੇ ਅੰਗਰੇਜ਼ੀ ਸਰਾਬ ਬਰਾਮਦ ਕੀਤੀ ਗਈ।
ਇਸ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਇੰਸਪੈਕਟਰ ਅਮਰਜੀਤ ਕੌਰ ਨੇ ਦਸਿਆ ਹੈ ਕਿ ਹਾਜੀਪੁਰ ਪੁਲਸ ਦੇ ਏ. ਐੱਸ. ਆਈ. ਸੁਭਾਸ਼ ਚੰਦਰ ਨੇ ਆਪਣੀ ਪੁਲਸ ਪਾਰਟੀ ਨਾਲ ਚੈਕਿੰਗ ਦੇ ਸਬੰਧ ‘ਚ ਨਹਿਰ ਪੁੱਲ ਭਵਨਾਲ ਮੌਜੂਦ ਸੀ ਤਾਂ ਬੁੱਢਾਬੜ ਸਾਈਡ ਤੋਂ ਇਕ ਵਿਅਕਤੀ ਸਕੂਟਰ ‘ਤੇ ਆਇਆ, ਜਿਸ ਨੂੰ ਰੋਕਿਆ ਗਿਆ। ਇਸ ਦੌਰਾਨ ਉਸ ਨੇ ਆਪਣਾ ਨਾਮ ਤਰੁਣ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਘਸੀਟਪੁਰ ਪੁਲਸ ਸਟੇਸ਼ਨ ਮੁਕੇਰੀਆਂ ਦੱਸਿਆ ਅਤੇ ਉਸ ਨੇ ਸਕੂਟਰ ਦੇ ਅੱਗੇ ਰੱਖੀਆਂ ਪਲਾਸਟਿਕ ਦੀਆਂ ਬੋਰੀਆਂ ਨੂੰ ਚੈੱਕ ਕੀਤਾ ਤਾਂ ਉਨ੍ਹਾਂ ਚੋਂ 1 ਲੱਖ 50 ਹਜ਼ਾਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀਗਈ I ਤਰੁਣ ਕੁਮਾਰ ਖ਼ਿਲਾਫ਼ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਮੁਕਦਮਾ ਨੰਬਰ 50 ਅੰਡਰ ਸੈਕਸ਼ਨ 61-1-14 ਐਕਸਾਈਜ਼ ਐਕਟ ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ I