Become a member

Get the best offers and updates relating to Liberty Case News.

― Advertisement ―

spot_img
spot_img
HomeBig Newsਸੈਂਟਰਲ ਜੇਲ੍ਹ ਲੁਧਿਆਣਾ ’ਚੋਂ ਕੈਦੀ ਦੀ ਫਰਾਰੀ ਦੇ ਮਾਮਲੇ ’ਚ 1 ਹੋਰ...

ਸੈਂਟਰਲ ਜੇਲ੍ਹ ਲੁਧਿਆਣਾ ’ਚੋਂ ਕੈਦੀ ਦੀ ਫਰਾਰੀ ਦੇ ਮਾਮਲੇ ’ਚ 1 ਹੋਰ ਕਰਮਚਾਰੀ ਸਸਪੈਂਡ

ਲੁਧਿਆਣਾ : ਸੈਂਟਰਲ ਜੇਲ੍ਹ, ਤਾਜਪੁਰ ਰੋਡ ਲੁਧਿਆਣਾ ’ਚੋਂ ਇਕ ਕੈਦੀ ਦੇ ਫਰਾਰ ਹੋਣ ਦੇ ਮਾਮਲੇ ’ਚ ਵਿਭਾਗ ਵਲੋਂ 1 ਹੋਰ ਕਰਮਚਾਰੀ (ਵਾਰਡਨ) ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ’ਚ ਸਸਪੈਂਡ ਕੀਤੇ ਗਏ ਕਰਮਚਾਰੀਆਂ (3 ਵਾਰਡਨ ਅਤੇ 1 ਸੀ. ਸੀ. ਟੀ. ਵੀ. ਆਪ੍ਰੇਟਰ) ਦੀ ਗਿਣਤੀ 4 ਹੋ ਗਈ ਹੈ। ਇਸ ਤੋਂ ਬਾਅਦ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਕੈਦੀ ਨੂੰ ਫੜਨ ਲਈ ਪੁਲਸ ਟੀਮਾਂ ਬਣਾਈਆਂ। ਆਖਿਰ ਪੰਜਾਬ ਪੁਲਸ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ। ਪੁਲਸ ਸਟੇਸ਼ਨ ਡਵੀਜ਼ਨ ਨੰ. 7 ਦੇ ਪੁਲਸ ਅਧਿਕਾਰੀ ਗੁਰਦਿਆਲ ਸਿੰਘ ਦੀ ਅਗਵਾਈ ਵਾਲੀ ਇਕ ਟੀਮ ਨੇ ਰਾਹੁਲ ਨੂੰ ਬਿਹਾਰ ਦੇ ਦਰਭੰਗਾ ਜ਼ਿਲੇ ’ਚੋਂ ਦਬੋਚ ਲਿਆ।

ਜੇਲ੍ਹ ਅਧਿਕਾਰੀਆਂ ਤੋਂ ਮੀਡੀਆ ਵਲੋਂ ਜਦੋਂ ਹਵਾਲਾਤੀ ਦੇ ਜੇਲ ’ਚੋਂ ਗਾਇਬ ਹੋਣ ਦੇ ਵਿਸ਼ੇ ਸਬੰਧੀ ਜਾਣਕਾਰੀ ਹਾਸਲ ਕਰਨ ਸਬੰਧੀ ਗੱਲਬਾਤ ਕੀਤੀ ਗਈ ਤਾਂ ਅਧਿਕਾਰੀ ਇਕ ਹੀ ਗੱਲ ਕਹਿ ਰਹੇ ਸਨ ਕਿ ਜੇਲ ਦੇ ਚਾਰੇ ਪਾਸੇ ਬਾਊਂਡਰੀ ਵਾਲ ’ਤੇ ਬਿਜਲੀ ਦੀਆਂ ਤਾਰਾਂ ਲੱਗੀਆਂ ਹੋਈਆਂ ਹਨ, ਜਿਸ ਵਿਚ ਕਈ ਕਿਲੋਵਾਟ ਦਾ ਕਰੰਟ ਛੱਡ ਰੱਖਿਆ ਹੈ। ਅਜਿਹੀ ਸਥਿਤੀ ਵਿਚ ਕੰਧ ਦੇ ਉੱਪਰੋਂ ਉਕਤ ਹਵਾਲਾਤੀ ਜੇਲ ’ਚੋਂ ਨਹੀਂ ਭੱਜ ਸਕਦਾ ਪਰ ਉਕਤ ਹਵਾਲਾਤੀ ਜੇਲ ਦੀ ਕੰਧ ਟੱਪ ਕੇ ਭੱਜਣ ਵਿਚ ਸਫਲ ਰਿਹਾ, ਜਿਸ ਕਾਰਨ ਜੇਲ ਸੁਰੱਖਿਆ ਪ੍ਰਬੰਧਾਂ ਦੇ ਠੋਸ ਦਾਅਵੇ ਠੁੱਸ ਸਾਬਤ ਹੋਏ। ਜੇਲ ਦੇ ਅੰਦਰ ਕਿਸੇ ਵੀ ਅਧਿਕਾਰੀ ਜਾਂ ਉੱਚ ਅਧਿਕਾਰੀ ’ਤੇ ਗਾਜ ਨਾ ਡਿੱਗਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।