Wednesday, February 26, 2025

Become a member

Get the best offers and updates relating to Liberty Case News.

― Advertisement ―

spot_img
spot_img
HomeDuniyaਸੁਫ਼ਨੇ ਹੋਏ ਚੂਰਾ-ਚੂਰ, ਅਮਰੀਕਾ ਤੋਂ ਡਿਪੋਰਟ ਹੋਏ 67 ਪੰਜਾਬੀਆਂ 'ਚ ਹੁਸ਼ਿਆਰਪੁਰ ਦੇ...

ਸੁਫ਼ਨੇ ਹੋਏ ਚੂਰਾ-ਚੂਰ, ਅਮਰੀਕਾ ਤੋਂ ਡਿਪੋਰਟ ਹੋਏ 67 ਪੰਜਾਬੀਆਂ ‘ਚ ਹੁਸ਼ਿਆਰਪੁਰ ਦੇ 10 ਸ਼ਾਮਲ

 

ਹੁਸ਼ਿਆਰਪੁਰ/ਟਾਂਡਾ – ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਦੋ ਹੋਰ ਜਹਾਜ਼ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਉਤੇ ਲੈਂਡ ਕਰਨਗੇ। ਅੱਜ ਆਉਣ ਵਾਲੇ ਜਹਾਜ਼ ਵਿਚ 119 ਪ੍ਰਵਾਸੀ ਹਨ। ਇਨ੍ਹਾਂ ਵਿਚ 67 ਪੰਜਾਬੀ ਹਨ। ਅੱਜ ਪਹੁੰਚ ਰਹੇ ਪੰਜਾਬੀਆਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ 10 ਵਿਅਕਤੀ ਸ਼ਾਮਲ ਹਨ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਵਿਅਕਤੀਆਂ ਦੀ ਸੂਚੀ ਵਿੱਚ ਹੁਣ ਟਾਂਡਾ ਦੇ ਵੱਖ-ਵੱਖ ਪਿੰਡਾਂ ਤੋਂ ਵਿਅਕਤੀਆਂ ਦੇ ਨਾਮ ਵੀ ਸਾਹਮਣੇ ਆ ਰਹੇ ਹਨ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਮੋਨਕਾਂ ਤੋਂ ਇਲਾਵਾ ਪਿੰਡ ਕੁਰਾਲਾ ਨੰਗਲੀ ਜਲਾਲਪੁਰ, ਚੌਹਾਨਾ, ਦਾਰਾਪੁਰ ਤੋਂ ਕਈ ਵਿਅਕਤੀ ਅਮਰੀਕਾ ਤੋਂ ਡਿਪੋਰਟ ਕਰਕੇ ਭੇਜੇ ਜਾ ਰਹੇ ਹਨ।

ਪਿੰਡ ਕੁਰਾਲਾ ਨਾਲ ਸੰਬੰਧਤ ਦਲਜੀਤ ਸਿੰਘ ਸਪੁੱਤਰ ਪ੍ਰੀਤਮ ਸਿੰਘ ਜੋਕਿ ਕਰੀਬ ਢਾਈ ਸਾਲ ਤੋਂ ਵਿੱਚ ਰਹਿ ਰਿਹਾ ਸੀ ਅਤੇ ਇਸੇ ਦੌਰਾਨ ਹੀ ਅਮਰੀਕਾ ਦੀ ਆਰਮੀ ਨੇ ਉਸ ਨੂੰ ਫੜ ਕੇ ਵਾਪਸ ਡਿਪੋਰਟ ਕੀਤਾ ਹੈ। ਇਸ ਸਬੰਧੀ ਬੰਦੀ ਦਲਜੀਤ ਸਿੰਘ ਦੀ ਧਰਮ ਸੁਪਤਨੀ ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਗਹਿਣੇ ਰੱਖ ਕੇ ਅਮਰੀਕਾ ਵਿੱਚ ਬਿਹਤਰ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਵਿੱਚ ਅਮਰੀਕਾ ਗਏ ਸਨ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਹੀ ਇਹ ਖ਼ਬਰਾਂ ਮਿਲੀਆਂ ਹਨ ਕਿ ਦਲਜੀਤ ਸਿੰਘ ਵਾਪਸ ਭਾਰਤ ਪਰਤ ਰਹੇ।

ਇਸ ਮੌਕੇ ਸਾਬਕਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਰਨੈਲ ਸਿੰਘ ਨੇ ਦੱਸਿਆ ਕਿ ਲੱਖਾਂ ਰੁਪਏ ਖ਼ਰਚ ਕੇ ਇਸ ਤਰ੍ਹਾਂ ਖਾਲੀ ਹੱਥ ਵਾਪਸ ਵਰਤਣਾ ਬਹੁਤ ਹੀ ਦੁਖ਼ਦਾਈ ਅਤੇ ਮੰਦਭਾਗਾ ਹੈ ਭਾਵੇਂ ਕਿ ਇਹ ਵਿਅਕਤੀ ਆਪਣੇ ਪਰਿਵਾਰਾਂ ਵਿੱਚ ਪੱਤ ਰਹੇ ਹਨ ਪਰ ਲੱਖਾਂ ਰੁਪਏ ਦੇ ਕਰਜ਼ੇ ਹੇਠ ਇਹ ਵਿਅਕਤੀ ਦੱਬ ਕੇ ਰਹਿ ਜਾਣਗੇ ਅਤੇ ਇਨ੍ਹਾਂ ਦਾ ਭਵਿੱਖ ਵੀ ਸੁਰੱਖਿਅਤ ਨਹੀਂ ਜਾਪਦਾ।