Tuesday, May 13, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਨਕਲੀ ਸ਼ਰਾਬ ਕਾਰਨ ਅੰਮ੍ਰਿਤਸਰ 'ਚ 15 ਲੋਕਾਂ ਦੀ ਮੌਤ! 6 ਹੋਏ ਗ੍ਰਿਫ਼ਤਾਰ

ਨਕਲੀ ਸ਼ਰਾਬ ਕਾਰਨ ਅੰਮ੍ਰਿਤਸਰ ‘ਚ 15 ਲੋਕਾਂ ਦੀ ਮੌਤ! 6 ਹੋਏ ਗ੍ਰਿਫ਼ਤਾਰ

ਅੰਮ੍ਰਿਤਸਰ –ਅੰਮ੍ਰਿਤਸਰ ਦੇ ਮਜੀਠਾ ਵਿਚ ਨਕਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਮਜੀਠਾ ਦੇ 3 ਪਿੰਡਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚ ਪਿੰਡ ਭੰਗਾਲੀ, ਮਰੜੀ ਕਲਾਂ ਤੇ ਥਰੀਏਵਾਲ ਦੇ ਨੌਜਵਾਨ ਸ਼ਾਮਲ ਹਨ। ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ ਵੀ ਵੱਡਾ ਐਕਸ਼ਨ ਲਿਆ ਹੈ।
ਜਾਣਕਾਰੀ ਮੁਤਾਬਕ ਇਸ ਨਕਲੀ ਸ਼ਰਾਬ ਰੈਕੇਟ ਦੇ ਕਿੰਗਪਿਨ ਤੇ ਮੁੱਖ ਸਪਲਾਇਰ ਸਣੇ 6 ਮੁਲਜ਼ਮਾਂ ਨੂੰ 7 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਭਜੀਤ ਸਿੰਘ, ਕੁਲਬੀਰ ਸਿੰਘ ਉਰਫ਼ ਜੱਗੂ, ਸਾਹਿਬ ਸਿੰਘ ਉਰਫ਼ ਸਰਾਏ ਵਾਸੀ ਮਾਰੜੀ ਕਲਾਂ, ਗੁਰਜੰਟ ਸਿੰਘ ਤੇ ਨਿੰਦਰ ਕੌਰ ਵਾਸੀ ਥੀਰੇਂਵਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ਰਾਬ ਰੈਕੇਟ ਦਾ ਕਿੰਗਪਿਨ ਸਾਹਿਬ ਸਿੰਘ ਤੇ ਪ੍ਰਭਜੀਤ ਸਿੰਘ ਨਕਲੀ ਸ਼ਰਾਬ ਸਪਲਾਈ ਕਰਨ ਦਾ ਮਾਸਟਰਮਾਈਂਡ ਸੀ। ਗ੍ਰਿਫ਼ਤਾਰ ਮੁਲਜ਼ਮ ਕੁਲਬੀਰ ਸਿੰਘ ਉਰਫ਼ ਜੱਗੂ ਮੁੱਖ ਮੁਲਜ਼ਮ ਪ੍ਰਭਜੀਤ ਦਾ ਭਰਾ ਹੈ।
ਅੰਮ੍ਰਿਤਸਰ ਦਿਹਾਤੀ ਦੇ SSP ਵੱਲੋਂ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ BNS ਦੀ ਧਾਰਾ 105 ਤੇ 61ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੂਰੇ ਨਕਲੀ ਸ਼ਰਾਬ ਨੈੱਟਵਰਕ ਦੀ ਬੜੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।