Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸੰਗਰੂਰ ਦੇ 18 ਵਿੱਦਿਅਕ ਅਦਾਰਿਆਂ ਦੀ ਗ੍ਰੀਨ ਸਕੂਲ ਐਵਾਰਡ ਲਈ ਹੋਈ ਚੋਣ

ਸੰਗਰੂਰ ਦੇ 18 ਵਿੱਦਿਅਕ ਅਦਾਰਿਆਂ ਦੀ ਗ੍ਰੀਨ ਸਕੂਲ ਐਵਾਰਡ ਲਈ ਹੋਈ ਚੋਣ

ਸੰਗਰੂਰ – ਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਮੈਂਟ , ਫੋਰੈਸਟ ਐਂਡ ਕਲਾਈਮੇਟ ਚੇਂਜ ਅਧੀਨ ਚੱਲ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ, ਚੰਡੀਗੜ੍ਹ ਤੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ , ਨਵੀਂ ਦਿੱਲੀ ਦੇ ਸਾਂਝੇ ਉੱਦਮ ਨਾਲ ਦੇਸ਼ ਭਰ ਦੇ ਸਕੂਲਾਂ ’ਚ ਗ੍ਰੀਨ ਸਕੂਲ ਪ੍ਰੋਗਰਾਮ ਦਾ ਆਡਿਟ ਕਰਵਾਇਆ ਗਿਆ।

ਉਕਤ ਪ੍ਰੋਗਰਾਮ ਤਹਿਤ ਜ਼ਿਲਾ ਸੰਗਰੂਰ ਲਈ ਇਹ ਮਾਣ ਵਾਲੀ ਗੱਲ ਰਹੀ ਜਦੋਂ ਜ਼ਿਲਾ ਸੰਗਰੂਰ ਦੇ 18 ਸਕੂਲਾਂ ਨੂੰ ਗ੍ਰੀਨ ਐਵਾਰਡ 2025 ਲਈ ਚੁਣਿਆ ਗਿਆ ਅਤੇ ਨਾਲ ਹੀ ਪੂਰੇ ਪੰਜਾਬ ਭਰ ’ਚ ਗ੍ਰੀਨ ਸਕੂਲ ਆਡਿਟ ਦੀ ਰਜਿਸਟ੍ਰੇਸ਼ਨ ਵਿਚ ਵੀ ਜ਼ਿਲਾ ਸੰਗਰੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ‘ਜਗ ਬਾਣੀ’ ਨਾਲ਼ ਗੱਲ ਕਰਦਿਆਂ ਇਸ ਸਬੰਧੀ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮਨਜੀਤ ਕੌਰ ਨੇ ਹੋਰ ਵਿਸਥਾਰ ਪੂਰਵਕ ਦੱਸਿਆ ਕਿ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਦੌਰਾਨ ਸਕੂਲ ਬਿਲਡਿੰਗ ਨੂੰ ਮਿਸ਼ਨ ਲਾਈਫ ਫਾਰ ਲਾਈਫ ਸਟਾਈਲ ਇਨਵਾਇਰਮੈਂਟ ਦੇ ਥੀਮ ਹਵਾ , ਪਾਣੀ , ਧਰਤੀ , ਭੋਜਨ ਤੇ ਊਰਜਾ ਦੀ ਸੰਭਾਲ ਅਨੁਸਾਰ ਸਰਵੇ ਕੀਤਾ ਗਿਆ । ਇਸ ਵਾਰ ਪੰਜਾਬ ਦੇ ਕੁੱਲ 6263 ਸਕੂਲਾਂ ਨੇ ਆਡਿਟ ਲਈ ਰਜਿਸਟਰੇਸ਼ਨ ਕੀਤੀ, ਜਿਸ ’ਚ ਪੂਰੇ ਪੰਜਾਬ ’ਚੋਂ ਸੰਗਰੂਰ ਦੂਸਰੇ ਨੰਬਰ ’ਤੇ ਰਿਹਾ ।