ਜਲੰਧਰ – ਕਮਿਸ਼ਨਰੇਟ ਜਲੰਧਰ ਦੀ ਦਕੋਹਾ ਚੌਕੀ ਦੀ ਪੁਲਸ ਨੇ ਨਕੋਦਰ ਚੌਕ ਤੋਂ 20-25 ਦਿਨ ਪਹਿਲਾਂ ਚੋਰੀ ਹੋਏ ਮੋਟਰਸਾਈਕਲ ਸਮੇਤ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ । ਉਨ੍ਹਾਂ ਦੇ ਕਬਜ਼ੇ ’ਚੋਂ ਉਕਤ ਮੋਟਰਸਾਈਕਲ ਤੋਂ ਇਲਾਵਾ ਇਕ ਦਾਤਰ ਵੀ ਬਰਾਮਦ ਹੋਇਆ ਹੈ, ਜਿਸ ਨਾਲ ਉਹ ਲੋਕਾਂ ਨੂੰ ਡਰਾ ਧਮਕਾ ਕੇ ਆਪਣਾ ਸ਼ਿਕਾਰ ਬਣਾਉਂਦੇ ਸਨ।ਚੌਕੀ ਦਕੋਹਾ ਦੇ ਇੰਚਾਰਜ ਐੱਸ.ਆਈ. ਨਰਿੰਦਰ ਮੋਹਨ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਤਿਨ ਉਰਫ਼ ਜੱਟੂ ਪੁੱਤਰ ਰੋਮੀ ਵਾਸੀ ਦਕੋਹਾ ਰਾਮਾ ਮੰਡੀ, ਜਲੰਧਰ ਤੇ ਰਾਹੁਲ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰ. 6, ਗੁਰੂ ਗੋਬਿੰਦ ਸਿੰਘ ਨਗਰ, ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਦੋਵਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ’ਚ ਮਾਮਲਾ ਦਰਜ ਕੀਤਾ ਗਿਆ ਹੈ।