Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵਿਦੇਸ਼ ਭੇਜਣ ਦੇ ਨਾਂ ’ਤੇ ਥਾਣੇਦਾਰ ਤੇ ਹੋਰਨਾਂ ਨਾਲ ਠੱਗੀਆਂ ਮਾਰਨ ਵਾਲੀ...

ਵਿਦੇਸ਼ ਭੇਜਣ ਦੇ ਨਾਂ ’ਤੇ ਥਾਣੇਦਾਰ ਤੇ ਹੋਰਨਾਂ ਨਾਲ ਠੱਗੀਆਂ ਮਾਰਨ ਵਾਲੀ ਮਹਿਲਾ ਏਜੰਟ ਸਣੇ 2 ਕਾਬੂ

 

 

ਮੁੱਲਾਂਪੁਰ ਦਾਖਾ  : ਥਾਣਾ ਸੁਧਾਰ ਦੀ ਪੁਲਸ ਨੇ ਵਿਦੇਸ਼ ਜਾਣ ਦੇ ਹੁਸੀਨ ਸੁਪਨੇ ਦਿਖਾ ਕੇ ਠੱਗੀਆਂ ਮਾਰਨ ਵਾਲੇ ਤਿੰਨ ਟਰੈਵਲ ਏਜੰਟਾਂ ਵਿਰੁੱਧ ਮੁਕੱਦਮੇ ਦਰਜ ਕਰ ਕੇ 2 ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵਰਿੰਦਰ ਸਿੰਘ ਖੋਸਾ ਡੀ. ਐੱਸ. ਪੀ. ਨੇ ਦੱਸਿਆ ਕਿ ਟਰੈਵਲ ਏਜੰਟ ਲਖਵੀਰ ਸਿੰਘ ਸਿੱਧੂ ਪੁੱਤਰ ਗੁਰਦੇਵ ਸਿੰਘ ਵਾਸੀ ਕਾਲਜ ਰੋਡ, ਮੰਡੀ ਮੁੱਲਾਂਪੁਰ ਵੱਲੋਂ ਆਪਣੀ ਪਾਰਟਨਰ ਨਾਲ ਮਿਲ ਕੇ ਰੀਨਾ ਰਾਣੀ ਪੁੱਤਰੀ ਓਮਾ ਸ਼ੰਕਰ ਵਾਸੀ ਅੱਬੂਵਾਲ, ਥਾਣਾ ਸੁਧਾਰ ਨਾਲ ਮਿਲ ਕੇ ਸੇਫ ਕੰਸਲਟੈਂਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸੈਂਟਰ ਪਾਲਿਕਾ ਬਾਜ਼ਾਰ ਸੁਧਾਰ ਵਿਖੇ ਚਲਾਇਆ ਜਾ ਰਿਹਾ ਸੀ, ਜਿਨ੍ਹਾਂ ਵੱਲੋਂ ਮਹੇਸ਼ ਕੁਮਾਰ ਵਰਮਾ ਪੁੱਤਰ ਕਸ਼ਮੀਰੀ ਲਾਲ ਵਾਸੀ ਬੀਰਮਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨਾਲ ਮਿਲ ਕੇ ਥਾਣਾ ਸੁਧਾਰ ਵਿਖੇ ਡਿਊਟੀ ਕਰਦੇ ਏ. ਐੱਸ. ਆਈ. ਮਨੋਹਰ ਲਾਲ ਨੂੰ ਪਹਿਲ਼ਾਂ ਆਪਣੇ ਝਾਂਸੇ ਵਿੱਚ ਫਸਾ ਕੇ ਉਸ ਦੇ ਲੜਕੇ ਨੂੰ ਵਿਦੇਸ਼ ਆਸਟ੍ਰੇਲੀਆ ਭੇਜਣ ਦਾ ਭਰੋਸਾ ਦੇ ਕੇ ਲੱਖਾਂ ਰੁਪਏ ਲੈ ਲਏ ਤੇ ਫਿਰ ਉਸ ਦੇ ਲੜਕੇ ਦਾ ਪਹਿਲਾਂ ਤਾਂ ਇਕ ਲੜਕੀ ਨਾਲ ਜਾਅਲ਼ੀ ਵਿਆਹ ਕੀਤਾ ਤੇ ਫਿਰ ਲੜਕੀ ਦੀ ਗ੍ਰੇਜੂਏਸ਼ਨ ਦੀ ਜਾਅਲੀ ਡਿਗਰੀ ਆਪਣੇ ਪੱਧਰ ’ਤੇ ਤਿਆਰ ਕਰ ਕੇ ਦੋਵਾਂ ਦਾ ਯੂ.ਕੇ ਦੇਸ਼ ਦਾ ਵੀਜ਼ਾ ਲਗਵਾ ਕੇ ਕੁੱਲ 33 ਲੱਖ ਰੁਪਏ ਲੈ ਲਏ।

 

ਟਰੈਵਲ ਏਜੰਟਾਂ ਨੇ ਲੜਕੀ ਦੀਆਂ ਯੂਨੀਵਰਸਿਟੀ ਦੀਆਂ ਫੀਸਾਂ ਨਹੀ ਭਰੀਆਂ, ਜਿਨ੍ਹਾਂ ਕਰਕੇ ਯੂ.ਕੇ ਅੰਬੈਸੀ ਵੱਲੋਂ ਦੋਵਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ, ਜਿਸ ਕਾਰਨ ਦੋਵੇਂ ਜਾਣੇ ਯੂ.ਕੇ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ। ਏ. ਐੱਸ. ਆਈ. ਮਨੋਹਰ ਲਾਲ ਵੱਲੋਂ ਐੱਸ.ਐੱਸ.ਪੀ. ਸਾਹਿਬ ਕੋਲ ਇਨਸਾਫ ਦੀ ਗੁਹਾਰ ਲਗਾਈ ਗਈ। ਇਕ ਹੋਰ ਮਾਮਲੇ ਵਿੱਚ ਲਖਵੀਰ ਸਿੰਘ ਸਿੱਧੂ ਤੇ ਉਸ ਦੀ ਪਾਰਟਨਰ ਵੱਲੋਂ ਮਨਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਲਧਾਈਕੇ ਵਿਰੁੱਧ ਇੰਗਲੈਂਡ ਵਰਕ ਪਰਮਿਟ ਉਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 6 ਲੱਖ 50 ਹਜ਼ਾਰ ਰੁਪਏ ਲੈ ਲਏ, ਜਿਨ੍ਹਾ ਨੇ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ’ਤੇ ਮਨਵਿੰਦਰ ਸਿੰਘ ਵੱਲੋਂ ਦਰਖਾਸਤ ਐੱਸ. ਐੱਸ. ਪੀ. ਸਾਹਿਬ ਕੋਲ ਦਿੱਤੀ ਗਈ, ਜਿਸ ਦੀ ਪੜਤਾਲ ਡੀ.ਐੱਸ.ਪੀ. (ਸੀ.ਏ.ਡਬਲਿਯੂ), ਲੁਧਿਆਣਾ (ਦਿਹਾਤੀ) ਵੱਲੋਂ ਕਰਨ ਉਪਰੰਤ ਮੁਕੱਦਮਾ ਦਰਜ ਕੀਤਾ ਗਿਆ।