ਮੋਹਾਲੀ – ਇੱਥੇ ਥਾਣਾ ਬਲੌਂਗੀ ਅਧੀਨ ਪੈਂਦੇ ਸੈਕਟਰ-119 ’ਚ ਬੁੱਧਵਾਰ ਦੇਰ ਸ਼ਾਮ 2 ਬੱਚਿਆਂ ਦੀ ਮੀਂਹ ਦੇ ਪਾਣੀ ’ਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਛਾਣ ਆਰੀਅਨ (11) ਅਤੇ ਬੱਚੀ ਰਾਧੇ (8) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਕ ਖ਼ਾਲੀ ਪਲਾਟ ’ਚ ਮੀਂਹ ਦਾ ਪਾਣੀ ਖੜ੍ਹਾ ਹੋਇਆ ਸੀ।ਸ ਪਾਣੀ ’ਚ ਦੋਵੇਂ ਬੱਚੇ ਨਹਾਉਣ ਲਈ ਗਏ ਅਤੇ ਨਹਾਉਣ ਸਮੇਂ ਡੁੱਬਣ ਕਾਰਨ ਦੋਹਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਬਲੌਂਗੀ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।