ਦਸੂਹਾ : ਦਸੂਹਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਇਥੇ ਲਗਭਗ 2 ਦਰਜਨ ਹਥਿਆਰਬੰਦ ਬਦਮਾਸ਼ਾਂ ਨੇ ਯਾਤਰੀਆਂ ਨਾਲ ਭਰੀ ਬੱਸ ਦੀ ਭੰਨਤੋੜ ਕੀਤੀ, ਡਰਾਈਵਰ ਅਤੇ ਯਾਤਰੀਆਂ ਦੀ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਬੱਸ ਵਿੱਚ ਮੌਜੂਦ ਪੁਲਸ ਅਧਿਕਾਰੀ ਦੀ ਵਰਦੀ ਪਾੜ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਦਸੂਹਾ ਹਾਜੀਪੁਰ ਰੋਡ ਨੇੜੇ ਬਦਲਾ ਮੋਡ ਵਿਖੇ ਦੇਰ ਸ਼ਾਮ 2 ਦਰਜਨ ਤੋਂ ਵੱਧ ਬਦਮਾਸ਼ਾਂ ਨੇ ਸੜਕ ਦੇ ਵਿਚਕਾਰ ਇੱਕ ਬੱਸ ਦੀ ਭੰਨਤੋੜ ਕੀਤੀ। ਮੋਟਰਸਾਈਕਲਾਂ ‘ਤੇ ਆਏ ਨੌਜਵਾਨਾਂ ਨੇ ਬੱਸ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਡਰਾਈਵਰ ਨੂੰ ਬਚਾਉਣ ਲਈ ਆਏ ਯਾਤਰੀਆਂ ਨੂੰ ਵੀ ਨਹੀਂ ਬਖਸ਼ਿਆ, ਉਨ੍ਹਾਂ ‘ਤੇ ਵੀ ਹਮਲਾ ਕੀਤਾ ਗਿਆ। ਇਸੇ ਦੌਰਾਨ ਬੱਸ ਵਿਚ ਮੌਜੂਦ ਇਕ ਪੁਲਸ ਅਧਿਕਾਰੀ ਦੀ ਵਰਦੀ ਪਾੜਨ ਦੀ ਜਾਣਕਾਰੀ ਮਿਲੀ