ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਭਾਰਤ-ਪਾਕਿ ਸਰਹੱਦ ‘ਤੇ ਹਥਿਆਰਬੰਦ ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਤੋਂ ਬਾਅਦ ਹੁਣ ਐਤਵਾਰ ਦੇਰ ਰਾਤ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ‘ਚ ਰੇਲਵੇ ਸਟੇਸ਼ਨ ਦੇ ਨਾਲ ਲੱਗਦੀ ਗੁਰੂ ਨਾਨਕ ਨਗਰੀ ਕਾਲੋਨੀ ‘ਚ ਦੋ ਸ਼ੱਕੀ ਵਿਅਕਤੀਆਂ ਦੀ ਆਵਾਜਾਈ ਦੇਖਣ ਨੂੰ ਮਿਲੀ ਹੈ।ਰਾਤ ਕਰੀਬ 9.30 ਵਜੇ ਜਦੋਂ ਘਰ ਦਾ ਪਾਲਤੂ ਕੁੱਤਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੇ ਪਿੱਛੇ ਗਲੀ ‘ਚ ਲਗਾਤਾਰ ਭੌਂਕਣ ਲੱਗਾ ਤਾਂ ਉਕਤ ਔਰਤ ਨੇ ਫਾਟਕ ਨੇੜੇ ਘਰ ਦੇ ਅੰਦਰੋਂ ਆ ਕੇ ਦੋ ਨਕਾਬਪੋਸ਼ ਵਿਅਕਤੀਆਂ ਨੂੰ ਗਲੀ ‘ਚੋਂ ਲੰਘਦੇ ਦੇਖਿਆ।। ਦੋਵੇਂ ਸ਼ੱਕੀ ਵਿਅਕਤੀਆਂ ਨੂੰ ਦੇਖ ਕੇ ਔਰਤ ਡਰ ਗਈ ਅਤੇ ਘਰ ਦੇ ਗੇਟ ਦੇ ਪਿੱਛੇ ਲੁਕ ਗਈ। ਕੁਝ ਸਮੇਂ ਬਾਅਦ ਉਸ ਨੇ ਇਸ ਬਾਰੇ ਗੁਆਂਢੀਆਂ ਨੂੰ ਦੱਸਿਆ। ਜਿਸ ਤੋਂ ਬਾਅਦ ਇਸਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ।ਸੂਚਨਾ ਮਿਲਦੇ ਹੀ ਐਸਪੀ ਬਲਵਿੰਦਰ ਸਿੰਘ ਅਤੇ ਡੀਐਸਪੀ ਹੈੱਡ ਕੁਆਟਰ ਸੁਖਰਾਜ ਸਿੰਘ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਵੀ ਚਲਾਈ। ਪਰ ਰਾਤ ਨੂੰ ਹਨੇਰਾ ਹੋਣ ਕਾਰਨ ਕੋਈ ਸਫਲਤਾ ਨਹੀਂ ਮਿਲੀ। ਗੁਰੂ ਨਾਨਕ ਨਗਰੀ ਦੇ ਲੋਕਾਂ ਨੇ ਦੱਸਿਆ ਕਿ ਜਿਸ ਗਲੀ ਵਿੱਚ ਸ਼ੱਕੀ ਵਿਅਕਤੀ ਨਜ਼ਰ ਆਉਂਦੇ ਹਨ, ਉੱਥੇ ਰਾਤ ਸਮੇਂ ਗਲੀ ਦੇ ਲੋਕਾਂ ਤੋਂ ਇਲਾਵਾ ਕਿਸੇ ਦੀ ਵੀ ਕੋਈ ਹਲਚਲ ਨਹੀਂ ਹੁੰਦੀ।