ਨੈਸ਼ਨਲ – ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿਚ ਪਾਬੰਦੀਸ਼ੁਦਾ ਮਾਓਵਾਦੀ ਸਮੂਹ ਝਾਰਖੰਡ ਜਨ ਮੁਕਤੀ ਪ੍ਰੀਸ਼ਦ (ਜੇ. ਜੇ. ਐੱਮ. ਪੀ.) ਦੇ 2 ਮੈਂਬਰਾਂ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਨਕਸਲੀਆਂ ਦੀ ਪਛਾਣ ਆਮਿਨ ਅੰਸਾਰੀ (30) ਅਤੇ ਕ੍ਰਿਸ਼ਨਾ ਪ੍ਰਸਾਦ (30) ਵਜੋਂ ਹੋਈ ਹੈ ਜਿਨ੍ਹਾਂ ਨੂੰ ਕ੍ਰਮਵਾਰ ਨਵਾਗੜ੍ਹ ਅਤੇ ਨਰੇਸ਼ਗੜ੍ਹ ਇਲਾਕਿਆਂ ’ਚ ਸਥਿਤ ਉਨ੍ਹਾਂ ਦੇ ਘਰਾਂ ਤੋਂ ਗ੍ਰਿਫਤਾਰ ਕੀਤਾ ਗਿਆ।
ਲਾਤੇਹਾਰ ਸਬ-ਡਿਵੀਜ਼ਨਲ ਪੁਲਸ ਅਧਿਕਾਰੀ ਅਰਵਿੰਦ ਕੁਮਾਰ ਨੇ ਦੱਸਿਆ ਕਿ ਅੰਸਾਰੀ 2 ਮਾਮਲਿਆਂ ਵਿਚ ਅਤੇ ਪ੍ਰਸਾਦ ਇਕ ਮਾਮਲੇ ਵਿਚ ਲੋੜੀਂਦਾ ਹੈ।