ਬੁਢਲਾਡਾ : ਸਥਾਨਕ ਸਿਟੀ ਪੁਲਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਨਕਦੀ ਅਤੇ ਚੋਰੀ ਦਾ ਸਾਮਾਨ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਐੱਸ.ਐੱਚ.ਓ. ਸਿਟੀ ਸੁਖਜੀਤ ਸਿੰਘ ਨੇ ਦੱਸਿਆ ਕਿ ਸੁਭਾਸ਼ ਚੰਦ ਪੁੱਤਰ ਹਰੀ ਰਾਮ ਵਾਸੀ ਵਾਰਡ ਨੰ. 12 ਨੇ ਪੁਲਸ ਨੂੰ ਸੂਚਿਤ ਕੀਤਾ ਕਿ 3 ਅਕਤੂਬਰ ਨੂੰ ਉਨ੍ਹਾਂ ਦੇ ਘਰ ਚੋ ਨਕਦੀ, ਸੋਨਾ ਅਤੇ ਟੂਟੀਆਂ ਚੋਰੀ ਹੋ ਗਈਆਂ ਹਨ।
ਪੁਲਸ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਦਿਆਂ ਕੁਲਦੀਪ ਕੁਮਾਰ ਗੰਜੂ ਵਾਸੀ ਵਾਰਡ ਨੰ. 13, ਅਕਾਸ਼ ਉਰਫ ਕਾਲੀ ਵਾਰਡ ਨੰ. 11 ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਪਾਸੋਂ 500 ਰੁਪਏ ਨਕਦ, 5 ਪੀਸ ਟੂਟੀਆਂ ਸਟੀਲ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।