ਗੁਹਾਟੀ- ਆਸਾਮ ਦੇ ਗੁਹਾਟੀ ਤੋਂ 3 ਕਰੋੜ ਰੁਪਏ ਤੋਂ ਵੱਧ ਦੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਅਤੇ ਇਸ ਸਬੰਧ ‘ਚ ਇਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਹਾਟੀ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ ਸ਼ਹਿਰ ਦੇ ਹਾਟੀਗਾਓਂ ਇਲਾਕੇ ‘ਚ ਇਕ ‘ਗੈਸਟ ਹਾਊਸ’ ਤੋਂ ਹੈਰੋਇਨ ਅਤੇ ‘ਯਾਬਾ’ ਗੋਲੀਆਂ ਵਰਗੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।
ਪੋਸਟ ਨੇ ਕਿਹਾ ਗਿਆ ਕਿ ਪੂਰਬੀ ਗੁਹਾਟੀ ਜ਼ਿਲ੍ਹਾ ਪੁਲਸ ਦੀ ਟੀਮ ਨੇ ਦਿਸਪੁਰ ਥਾਣੇ ‘ਚ ਛਾਪਾ ਮਾਰਿਆ ਅਤੇ 5 ਸਾਬਣ ਦੇ ਡੱਬਿਆਂ ‘ਚ ਰੱਖੀ ਗਈ 10,000 ‘ਯਾਬਾ’ ਗੋਲੀਆਂ ਅਤੇ 11 ਗ੍ਰਾਮ ਸ਼ੱਕੀ ਹੈਰੋਇਨ ਜ਼ਬਤ ਕੀਤੀ। ਟੀਮ ਨੇ ਇਕ 40 ਸਾਲ ਦੀ ਔਰਤ ਨੂੰ ਗ੍ਰਿਫਤਾਰ ਕੀਤਾ। ਔਰਤ ਸਮੇਤ ਚਾਰ ਤਸਕਰਾਂ ਨੂੰ ਵੀ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 5000 ਰੁਪਏ ਦੀ ਨਕਦੀ ਸਮੇਤ ਚਾਰ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ) ਦੇ ਅਨੁਸਾਰ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਕੀਮਤ 3.08 ਕਰੋੜ ਰੁਪਏ ਤੋਂ ਵੱਧ ਹੈ।