ਹੁਸ਼ਿਆਰਪੁਰ -ਪਿਛਲੇ ਹਫ਼ਤੇ ਮੁਹੱਲਾ ਕੀਰਤੀ ਨਗਰ ਤੋਂ ਲਾਪਤਾ ਹੋਏ ਤਿੰਨ ਬੱਚੇ ਮਿਲਣ ਤੋਂ ਬਾਅਦ ਮਾਪਿਆਂ ਅਤੇ ਪੁਲਸ ਨੇ ਸੁੱਖ ਦਾ ਸਾਹ ਲਿਆ ਹੈ। ਜਾਣਕਾਰੀ ਅਨੁਸਾਰ ਮੁਹੱਲਾ ਕੀਰਤੀ ਨਗਰ ਦੇ ਤਿੰਨ ਬੱਚੇ ਰੇਹਾਨ, ਮੁਹੰਮਦ ਅਤੇ ਅਮਨ ਘਰੋਂ ਕਿਤੇ ਚਲੇ ਗਏ ਸਨ। ਜਿਸ ਤੋਂ ਬਾਅਦ ਘਰ ਵਾਲਿਆਂ ਨੇ ਉਨ੍ਹਾਂ ਦੀ ਬਹੁਤ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੇ। ਉਹ ਪੁਲਸ ਕੋਲ ਗਏ ਅਤੇ ਉਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। ਜਾਣਕਾਰੀ ਦਿੰਦੇ ਹੋਏ ਮੁਹੱਲੇ ਦੇ ਵਸਨੀਕ ਡਾ. ਪੀ. ਐੱਸ. ਮਾਨ ਨੇ ਦੱਸਿਆ ਕਿ ਇਹ ਬੱਚੇ ਉਨ੍ਹਾਂ ਦੇ ਦੱਸੇ ਅਨੁਸਾਰ ਕਬੂਤਰ ਲੈਣ ਲਈ ਦਿੱਲੀ ਚਲੇ ਗਏ ਸਨ। ਉਹ ਅਜੇ ਦਿੱਲੀ ਜਾਣ ਵਾਲੀ ਰੇਲ ਗੱਡੀ ਵਿਚ ਹੀ ਸਨ ਕਿ ਟੀ. ਟੀ. ਨੇ ਉਨ੍ਹਾਂ ਤੋਂ ਟਿਕਟਾਂ ਮੰਗੀਆਂ। ਬੱਚੇ ਟੀ. ਟੀ. ਨੂੰ ਟਿਕਟ ਨਹੀਂ ਵਿਖਾ ਸਕੇ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸੀ ਉਨ੍ਹਾਂ ਦੇ ਬੱਚੇ ਅਮਨ ਪੁੱਤਰ ਨਵਾਬ, ਰਿਹਾਨ ਪੁੱਤਰ ਅਕੀਲ ਅਤੇ ਮੁਹੰਮਦ ਪੁੱਤਰ ਚਮਨ ਵਾਸੀ ਕੀਰਤੀ ਨਗਰ ਇਕੱਠੇ ਖੇਡਦੇ ਅਤੇ ਟਿਊਸ਼ਨ ਤੇ ਜਾਂਦੇ ਹਨ ਪਰ ਬੁੱਧਵਾਰ 21 ਤਾਰੀਖ਼ ਦੁਪਹਿਰ 3 ਵਜੇ ਉਹ ਘਰੋਂ ਗਏ ਪਰ ਨਾ ਤਾਂ ਉਹ ਟਿਊਸ਼ਨ ਹੀ ਪਹੁੰਚੇ ਅਤੇ ਨਾ ਹੀ ਘਰ ਵਾਪਸ ਪਰਤੇ ਸਨ, ਜਿਸ ਤੋਂ ਉਨ੍ਹਾਂ ਨੇ ਲੱਭਣਾ ਸ਼ੁਰੂ ਕੀਤੀ ਅਤੇ ਹਰ ਥਾਂ ਭਾਲ ਕੀਤੀ ਪਰ ਕੁਝ ਵੀ ਪਤਾ ਨਾ ਲੱਗ ਸਕਿਆ ਸੀ।
ਪਰ ਉਨ੍ਹਾਂ ਨੇ ਕਿਹਾ ਕਿ ਉਹ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੀ ਦਿੱਲੀ ਦੇ ਰਹਿਣ ਵਾਲੇ ਹਨ ਪਰ ਟੀ. ਟੀ. ਨੂੰ ਉਨ੍ਹਾਂ ਦੀਆਂ ਗੱਲਾਂ ’ਤੇ ਸ਼ੱਕ ਹੋਇਆ ਅਤੇ ਉਸ ਨੇ ਰੇਲਵੇ ਪੁਲਸ ਨੂੰ ਬੁਲਾ ਲਿਆ। ਰੇਲਵੇ ਪੁਲਸ ਨੇ ਉਨ੍ਹਾਂ ਦੇ ਮਾਪਿਆਂ ਅਤੇ ਪੁਲਸ ਨਾਲ ਸੰਪਰਕ ਕੀਤਾ। ਫਿਰ ਪਤਾ ਲੱਗਾ ਕਿ ਇਹ ਬੱਚੇ ਹੁਸ਼ਿਆਰਪੁਰ ਤੋਂ ਭੱਜ ਕੇ ਆਏ ਹਨ। ਇਸ ’ਤੇ ਉਨ੍ਹਾਂ ਨੇ ਪੁਲਸ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਕੀਤਾ ਅਤੇ ਬੱਚਿਆਂ ਨੂੰ ਘਰ ਪਹੁੰਚਾਇਆ ਗਿਆ।