Monday, December 23, 2024

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦੇ ਥਾਣਿਆਂ 'ਚ ਧਮਾਕੇ ਕਰਨ ਵਾਲੇ 3 ਅੱਤਵਾਦੀ ਪੁਲਸ ਨੇ ਕੀਤੇ...

ਪੰਜਾਬ ਦੇ ਥਾਣਿਆਂ ‘ਚ ਧਮਾਕੇ ਕਰਨ ਵਾਲੇ 3 ਅੱਤਵਾਦੀ ਪੁਲਸ ਨੇ ਕੀਤੇ ਢੇਰ

 

 

 

ਚੰਡੀਗੜ੍ਹ/ਲਖਨਊ: ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਸਥਾਨਕ ਪੁਲਸ ਅਤੇ ਪੰਜਾਬ ਪੁਲਸ ਦੀ ਇਕ ਸੰਯੁਕਤ ਟੀਮ ਨੇ ਸੋਮਵਾਰ ਤੜਕੇ ਇਕ ਮੁਕਾਬਲੇ ਤੋਂ ਬਾਅਦ ਗੁਰਦਾਸਪੁਰ (ਪੰਜਾਬ) ਵਿਚ ਇਕ ਪੁਲਸ ਚੌਕੀ ‘ਤੇ ਬੰਬ ਸੁੱਟਣ ਦੀ ਘਟਨਾ ਵਿਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਐਨਕਾਊਂਟਰ ਵਿਚ ਢੇਰ ਕਰ ਦਿੱਤਾ ਹੈ।

ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਅਪਰਾਧੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਕੋਲੋਂ ਕਈ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਗਏ। ਪੀਲੀਭੀਤ ਪੁਲਸ ਦੇ ਹਵਾਲੇ ਨਾਲ ਵਧੀਕ ਪੁਲਸ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਅਮਿਤਾਭ ਯਸ਼ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਅਤੇ ਪੰਜਾਬ ਪੁਲਸ ਦੀ ਸਾਂਝੀ ਟੀਮ ਨੇ ਗੁਰਦਾਸਪੁਰ ਦੇ ਬਖਸ਼ੀਵਾਲਾ ਥਾਣੇ ਵਿਚ ਗ੍ਰਨੇਡ ਸੁੱਟਣ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੂਰਨਪੁਰ ਥਾਣਾ (ਪੀਲੀਭੀਤ) ਤੋਂ ਇਲਾਕੇ ਵਿਚ ਮੁੱਠਭੇੜ ਸ਼ੁਰੂ ਹੋ ਗਈ ਅਤੇ ਇਸ ਦੌਰਾਨ ਪੁਲਸ ਦੀ ਗੋਲ਼ੀਬਾਰੀ ਕਾਰਨ ਤਿੰਨੋਂ ਮੁਲਜ਼ਮ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਯਸ਼ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਪੂਰਨਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਲਿਜਾਇਆ ਗਿਆ ਅਤੇ ਅਗਾਊਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ (25), ਵਰਿੰਦਰ ਸਿੰਘ (23) ਅਤੇ ਜਸਨ ਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ (18) ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਹੈ।