ਫਿਰੋਜ਼ਪੁਰ : ਬਸੰਤ ਪੰਚਮੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਪੂਰੇ ਪੰਜਾਬ ‘ਚ ਇਹ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਰ ਅੱਜ-ਕੱਲ੍ਹ ਚਾਈਨਾ ਡੋਰ ਕਾਰਨ ਇਸ ਤਿਉਹਾਰ ਦੀ ਰੌਣਕ ਫਿੱਕੀ ਪੈ ਰਹੀ ਹੈ। ਚਾਈਨਾ ਡੋਰ ਨਾਲ ਪਤੰਗਬਾਜ਼ੀ ‘ਤੇ ਬੈਨ ਲਾਇਆ ਗਿਆ ਹੈ ਪਰ ਅਜੇ ਵੀ ਬਹੁਤੇ ਲੋਕ ਚੋਰੀ-ਛਿਪੇ ਇਸ ਨੂੰ ਵੇਚ ਅਤੇ ਖ਼ਰੀਦ ਰਹੇ ਹਨ।
ਥਾਣਾ ਸਿਟੀ ਪੁਲਸ ਵਲੋਂ 3 ਨੌਜਵਾਨਾਂ ਨੂੰ ਵੱਡੀ ਗਿਣਤੀ ‘ਚ ਚਾਈਨਾ ਡੋਰ ਦੇ ਗੱਟੂਆਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਵੱਖ-ਵੱਖ ਥਾਵਾਂ ‘ਤੇ ਖੜ੍ਹੇ ਹੋ ਕੇ ਚਾਈਨਾ ਡੋਰ ਗਾਹਕਾਂ ਨੂੰ ਦਿੰਦੇ ਸਨ। ਇਨ੍ਹਾਂ ਨੌਜਵਾਨਾਂ ‘ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।