ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਸ੍ਰੀ ਮੁਕਤਸਰ ਸਾਹਿਬ (ਬਠਿੰਡਾ ਜ਼ੋਨ) ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਬੰਬੀਹਾ ਗੁਰੱਪ ਦੇ 4 ਗੁਰਗਿਆਂ ਨੂੰ ਸਮੇਤ ਇਕ ਪਿਸਤੌਲ 30 ਬੋਰ, 4 ਜ਼ਿੰਦਾ ਰੌਂਦ ਅਤੇ ਇਕ ਦੇਸੀ ਕੱਟਾ ਹਥਿਆਰਾਂ ਸਮੇਤ ਕਾਬੂ ਕੀਤਾ।
ਮਨਮੀਤ ਸਿੰਘ ਢਿੱਲੋਂ ਪੀ. ਪੀ. ਐੱਸ. ਕਪਤਾਨ ਪੁਲਸ (ਇੰਨਵੈ:) ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਿਤੀ 2.12.2024 ਨੂੰ ਦੌਰਾਨੇ ਗਸ਼ਤ-ਵਾ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਪੁਲਸ ਪਾਰਟੀ ਨੂੰ ਇਤਲਾਹ ਮਿਲਣ ’ਤੇ ਮੁੱਕਦਮਾ ਨੰਬਰ 207 ਮਿਤੀ 02.12.2024 ਅ/ਧ 25/27/54/59 ਅਸਲਾ ਐਕਟ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ ਰਜਿਸਟਰ ਕਰਕੇ ਗੁਰਜੀਵਨ ਸਿੰਘ ਉਰਫ ਜੀਵਨ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਅਬੁਲ ਖੁਰਾਣਾ ਥਾਣਾ ਸਿਟੀ ਮਲੋਟ, ਮਨਿੰਦਰ ਸਿੰਘ ਉਰਫ ਮਨੀ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਅਬੁੱਲ ਖੁਰਾਣਾ ਅਤੇ ਸੁਰਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਤੱਪਾ ਖੇੜਾ ਥਾਣਾ ਲੰਬੀ ਸ੍ਰੀ ਮੁਕਤਸਰ ਸਾਹਿਬ ਸਮੇਤ ਇਕ ਪਿਸਤੌਲ ਦੇਸੀ 30 ਬੋਰ, 4 ਜ਼ਿੰਦਾ ਰੌਂਦ ਤੇ 2 ਮੋਬਾਈਲ ਫੋਨਾਂ ਦੇ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ।