Become a member

Get the best offers and updates relating to Liberty Case News.

― Advertisement ―

spot_img
spot_img
HomeBreaking News ਯਮੁਨਾ 'ਚ ਨਹਾਉਣ ਗਈਆਂ ਇਕ ਹੀ ਪਰਿਵਾਰ ਦੀਆਂ 4 ਕੁੜੀਆਂ ਦੀ ਮੌਤ

 ਯਮੁਨਾ ‘ਚ ਨਹਾਉਣ ਗਈਆਂ ਇਕ ਹੀ ਪਰਿਵਾਰ ਦੀਆਂ 4 ਕੁੜੀਆਂ ਦੀ ਮੌਤ

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ‘ਚ ਮੰਗਲਵਾਰ ਸਵੇਰੇ ਇਕ ਵੱਡੀ ਘਟਨਾ ਵਾਪਰੀ। ਯਮੁਨਾ ਨਦੀ ‘ਚ ਨਹਾਉਣ ਗਈਆਂ 6 ਕੁੜੀਆਂ ਡੁੱਬ ਗਈਆਂ। ਇਨ੍ਹਾਂ ‘ਚੋਂ 2 ਕੁੜੀਆਂ ਨੂੰ ਬਚਾ ਲਿਆ ਗਿਆ ਜਦੋਂ ਕਿ 4 ਹੋਰਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਹਾਦਸਾ ਥਾਣਾ ਸਿਕੰਦਰਾ ਖੇਤਰ ਦੇ ਪਿੰਡ ਨਗਲਾ ਨਾਥੂ ‘ਚ ਵਾਪਰੀ। ਮ੍ਰਿਤਕ ਕੁੜੀਆਂ ਦੀ ਉਮਰ 9 ਤੋਂ 18 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ‘ਚ ਤਿੰਨ ਸਕੀਆਂ ਭੈਣਾਂ ਅਤੇ ਇਕ ਚਚੇਰੀ ਭੈਣ ਵੀ ਸੀ। ਸਥਾਨਕ ਗੋਤਾਖੋਰਾਂ ਨੇ ਉਨ੍ਹਾਂ ਨੂੰ ਨਦੀ ‘ਚੋਂ ਬਾਹਰ ਕੱਢਿਆ। ਬਚਾਈਆਂ ਗਈਆਂ 2 ਕੁੜੀਆਂ ਦੀ ਹਾਲਤ ਨਾਜ਼ੁਕ ਹੈ, ਉਨ੍ਹਾਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਸਿਕੰਦਰਾ ਦੇ ਪਿੰਡ ਨਗਲਾ ਨਾਥੂ ਦੀਆਂ 7-8 ਕੁੜੀਆਂ ਸਵੇਰੇ 10 ਵਜੇ ਦੇ ਕਰੀਬ ਯਮੁਨਾ ਨਦੀ ‘ਚ ਨਹਾਉਣ ਲਈ ਪਹੁੰਚੀਆਂ। ਇਹ ਪਿੰਡ ਨਦੀ ਤੋਂ ਸਿਰਫ਼ 800 ਮੀਟਰ ਦੂਰ ਹੈ। ਕੁੜੀਆਂ ਨੇ ਨਦੀ ਦੇ ਕੰਢੇ ਮੋਬਾਈਲ ਫੋਨਾਂ ਨਾਲ ਰੀਲਾਂ ਵੀ ਬਣਾਈਆਂ।

ਨਦੀ ‘ਚ ਨਹਾਉਣ ਦੌਰਾਨ ਕੁੜੀਆਂ ਡੂੰਘੇ ਪਾਣੀ ‘ਚ ਡੁੱਬਣ ਲੱਗਦੀਆਂ, ਉਨ੍ਹਾਂ ਦਾ ਰੌਲਾ ਸੁਣ ਕੇ ਥੋੜ੍ਹੀ ਦੂਰ ਸਥਿਤ ਖੇਤਾਂ ‘ਚ ਕੰਮ ਕਰ ਰਹੇ ਕਿਸਾਨ ਨਦੀ ਵੱਲ ਦੌੜੇ। ਖ਼ਬਰ ਪਿੰਡ ਪਹੁੰਚੀ ਤਾਂ ਪਿੰਡ ਦੇ ਹੀ ਕੁਝ ਗੋਤਾਖੋਰਾਂ ਨੇ ਹੋਰ ਪਿੰਡ ਵਾਸੀਆਂ ਨਾਲ ਡੁੱਬ ਰਹੀਆਂ ਕੁੜੀਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਕਾਫ਼ੀ ਕੋਸ਼ਿਸ਼ ਤੋਂ ਬਾਅਦ ਗੋਤਾਖੋਰਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ, ਉਦੋਂ ਤੱਕ ਚਾਰ ਕੁੜੀਆਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਕੁੜੀਆਂ ਇਕ ਹੀ ਪਰਿਵਾਰ ਦੇ ਭਰਾਵਾਂ ਦੀਆਂ ਧੀਆਂ ਸਨ ਅਤੇ ਆਪਸ ‘ਚ ਚਚੇਰੀ ਭੈਣਾਂ ਸਨ। ਸੂਚਨਾ ‘ਤੇ ਜ਼ਿਲ੍ਹਾ ਅਧਿਕਾਰੀ ਅਰਵਿੰਦ ਮਲੱਪਾ ਬੰਗਾਰੀ ਅਤੇ ਐਡੀਸ਼ਨਲ ਪੁਲਸ ਕਮਿਸ਼ਨਰ ਰਾਮ ਬਦਨ ਸਿੰਘ, ਨਗਰ ਕਮਿਸ਼ਨਰ ਅੰਕਿਤ ਖੰਡੇਲਵਾਲ ਪੁਲਸ ਫ਼ੋਰਸ ਨਾਲ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ 2 ਕੁੜੀਆਂ ਨੂੰ ਬਚਾਇਆ ਗਿਆ, ਉਨ੍ਹਾਂ ਨੂੰ ਪ੍ਰਭਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।  ਲਾਸ਼ਾਂ ਨੂੰ ਪੁਲਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।