Friday, July 18, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking News4 ਮੰਜ਼ਿਲਾ ਇਮਾਰਤ ਡਿੱਗੀ, 12 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

4 ਮੰਜ਼ਿਲਾ ਇਮਾਰਤ ਡਿੱਗੀ, 12 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਨੈਸ਼ਨਲ :ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਖੇਤਰ ‘ਚ ਸ਼ਨੀਵਾਰ ਸਵੇਰੇ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ, ਜਿਸ ‘ਚ ਕੁਝ ਲੋਕਾਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਮਲਬੇ ਵਿੱਚੋਂ ਤਿੰਨ ਲੋਕਾਂ ਨੂੰ ਕੱਢ ਕੇ ਹਸਪਤਾਲ ਲਿਜਾਇਆ ਗਿਆ। ਕਈ ਏਜੰਸੀਆਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਘਟਨਾ ਬਾਰੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਕੁਝ ਹੋਰ ਲੋਕ ਮਲਬੇ ਹੇਠ ਫਸੇ ਹੋ ਸਕਦੇ ਹਨ।” ਅਧਿਕਾਰੀ ਨੇ ਕਿਹਾ, “ਸਾਨੂੰ ਸਵੇਰੇ ਸੱਤ ਵਜੇ ਇੱਕ ਇਮਾਰਤ ਦੇ ਡਿੱਗਣ ਦੀ ਸੂਚਨਾ ਮਿਲੀ। ਸੱਤ ਫਾਇਰ ਇੰਜਣਾਂ ਸਮੇਤ ਕਈ ਟੀਮਾਂ ਕੰਮ ਕਰ ਰਹੀਆਂ ਹਨ। ਹੋਰ ਜਾਣਕਾਰੀ ਦੀ ਉਡੀਕ ਹੈ।”

ਸਥਾਨਕ ਲੋਕਾਂ ਨੇ ਦੱਸਿਆ ਕਿ ਇਮਾਰਤ ‘ਚ ਇੱਕੋ ਪਰਿਵਾਰ ਦੇ 10 ਲੋਕ ਰਹਿੰਦੇ ਸਨ। ਸਥਾਨਕ ਨਿਵਾਸੀ ਅਸਮਾ ਨੇ ਦੱਸਿਆ ਕਿ “ਮੈਂ ਸਵੇਰੇ ਸੱਤ ਵਜੇ ਦੇ ਕਰੀਬ ਆਪਣੇ ਘਰ ਵਿੱਚ ਸੀ, ਜਦੋਂ ਮੈਂ ਇੱਕ ਉੱਚੀ ਆਵਾਜ਼ ਸੁਣੀ ਅਤੇ ਚਾਰੇ ਪਾਸੇ ਧੂੜ ਫੈਲ ਗਈ। ਜਦੋਂ ਮੈਂ ਹੇਠਾਂ ਆਈ, ਤਾਂ ਮੈਂ ਦੇਖਿਆ ਕਿ ਸਾਡੇ ਗੁਆਂਢੀ ਦਾ ਘਰ ਢਹਿ ਗਿਆ ਸੀ।” ਉਸਨੇ ਕਿਹਾ ”ਸਾਨੂੰ ਨਹੀਂ ਪਤਾ ਕਿ ਕਿੰਨੇ ਲੋਕ ਫਸੇ ਹੋਏ ਹਨ ਪਰ ਉੱਥੇ ਇੱਕ ਪਰਿਵਾਰ ਰਹਿੰਦਾ ਸੀ, ਜਿਸ ‘ਚ10 ਲੋਕ ਸਨ। ਤਿੰਨ ਲੋਕਾਂ ਨੂੰ ਬਚਾਇਆ ਗਿਆ ਹੈ।”

ਇਮਾਰਤ ਉਦੋਂ ਢਹਿ ਗਈ ਜਦੋਂ ਸਥਾਨਕ ਲੋਕ ਸਵੇਰ ਦੀ ਸੈਰ ਲਈ ਬਾਹਰ ਨਿਕਲੇ ਸਨ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਆਪਣੇ ਆਪ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਫਸੇ ਹੋਏ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ, ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮਦਦ ਨਾਲ ਤਿੰਨ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਦਿੱਲੀ ਫਾਇਰ ਸਰਵਿਸਿਜ਼ ਦੇ ਮੁਖੀ ਅਤੁਲ ਗਰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੀਲਮਪੁਰ ਵਿੱਚ ਈਦਗਾਹ ਰੋਡ ਨੇੜੇ ਜਨਤਾ ਕਲੋਨੀ ਦੀ ਲੇਨ ਨੰਬਰ ਪੰਜ ਵਿੱਚ ਇੱਕ ਇਮਾਰਤ ਡਿੱਗ ਗਈ। ਗਰਗ ਨੇ ਕਿਹਾ, ”ਸੱਤ ਫਾਇਰ ਟੈਂਡਰ ਮੌਕੇ ‘ਤੇ ਪਹੁੰਚੇ। ਤਿੰਨ ਲੋਕਾਂ ਨੂੰ ਬਚਾਇਆ ਗਿਆ ਅਤੇ ਨੇੜਲੇ ਹਸਪਤਾਲ ਲਿਜਾਇਆ ਗਿਆ। ਖੋਜ ਕਾਰਜ ਜਾਰੀ ਹੈ।”