ਬਠਿੰਡਾ : ਜੋਧਪੁਰ ਰੋਮਾਣਾ-ਜੱਸੀ ਪੌ ਵਾਲੀ ਰੋਡ ’ਤੇ ਅਣਪਛਾਤੇ ਵਿਅਕਤੀ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਇਸ ਵਿਚ ਕਰੀਬ 5 ਲੱਖ ਰੁਪਏ ਨਕਦੀ ਮੌਜੂਦ ਸੀ। ਘਟਨਾ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਲਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਉਹ ਜੋਧਪੁਰ ਰੋਮਾਣਾ ਸਥਿਤ ਪੈਟਰੋਲ ਪੰਪ ਤੋਂ ਮੋਟਰਸਾਈਕਲ ਰਾਹੀਂ 5 ਲੱਖ ਨਕਦੀ ਲੈ ਕੇ ਜੱਸੀ ਪੌ ਵਾਲੀ ਸਥਿਤ ਪੈਟਰੋਲ ਪੰਪ ’ਤੇ ਜਾ ਰਿਹਾ ਸੀ, ਜਿੱਥੋਂ ਨਕਦੀ ਬੈਂਕ ਵਿਚ ਜਮ੍ਹਾਂ ਕਰਵਾਈ ਜਾਂਦੀ ਹੈ। ਜਦੋਂ ਉਹ ਜੋਧਪੁਰ-ਜੱਸੀ ਪੌ ਵਾਲੀ ਰੋਡ ’ਤੇ ਬਣੇ ਫਾਟਕ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਕੁੱਝ ਵਿਅਕਤੀ ਝਾੜੀਆਂ ’ਚੋਂ ਨਿਕਲੇ ਅਤੇ ਉਸ ਨੂੰ ਘੇਰ ਕੇ ਉਸ ਕੋਲੋਂ ਕੈਸ ਵਾਲਾ ਬੈਗ ਖੋਹ ਲਿਆ।