ਡੇਰਾਬੱਸੀ : ਡੇਰਾਬੱਸੀ ਦੇ ਇਕ ਪਰਿਵਾਰ ਨੇ ਨਾਗਾਲੈਂਡ ਦੀ ਡੀਅਰ ਬੰਪਰ ਲਾਟਰੀ ’ਚ 10 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਿਆ ਹੈ। ਪਹਿਲੀ ਵਾਰ ਖ਼ਰੀਦੀ ਲਾਟਰੀ ਦੇ ਰਿਤੂ ਪਤਨੀ ਭੁਪਿੰਦਰ ਸੈਣੀ ਕੋਲ ਪੈਸੇ ਵੀ ਨਹੀਂ ਸਨ, ਸਿਰਫ਼ 500 ਰੁਪਏ ’ਚ ਖ਼ਰੀਦੀ ਗਈ ਟਿਕਟ ਲੱਕੀ ਡਰਾਅ ’ਚ ਉਨ੍ਹਾਂ ਨੂੰ 10 ਲੱਖ ਰੁਪਏ ਦਾ ਇਨਾਮ ਦੇ ਗਈ। ਇੰਨਾ ਵੱਡਾ ਇਨਾਮ ਜਿੱਤ ਕੇ ਉਹ ਫੁੱਲੇ ਨਹੀਂ ਸਮਾ ਰਹੇ, ਕਿਉਂਕਿ ਪਹਿਲੀ ਵਾਰ ਲਾਟਰੀ ਪਾਉਣ ’ਤੇ ਹੀ ਉਨ੍ਹਾਂ ਨੂੰ ਵੱਡਾ ਇਨਾਮ ਨਿਕਲਿਆ ਗਿਆ।
ਜਾਣਕਾਰੀ ਮੁਤਾਬਕ ਰਿਤੂ ਘਰ ਦਾ ਕੰਮ ਸੰਭਾਲਦੀ ਹੈ, ਜਦੋਂ ਕਿ ਉਸ ਦਾ ਪਤੀ ਇਕ ਪ੍ਰਾਈਵੇਟ ਕੰਪਨੀ ‘ਚ ਅਕਾਊਂਟੈਂਟ ਹਨ। ਰਿਤੂ ਨੇ ਦੱਸਿਆ ਕਿ 11 ਅਕਤੂਬਰ ਦੀ ਸ਼ਾਮ ਨੂੰ ਉਹ ਆਪਣੇ ਪਤੀ ਨਾਲ ਹੈਪੀ ਲਾਟਰੀ ਦੇ ਸਟਾਲ ’ਤੇ ਚਲੇ ਗਏ। ਉੱਥੇ ਹੈਪੀ ਦੇ ਕਹਿਣ ‘ਤੇ ਲਾਟਰੀ ਖ਼ਰੀਦਣ ਲੱਗੀ, ਉਸ ਕੋਲ ਸਿਰਫ 100 ਰੁਪਏ ਸਨ, ਜਦੋਂ ਕਿ 400 ਰੁਪਏ ਉਸ ਨੇ ਬਾਅਦ ’ਚ ਘਰ ਜਾ ਕੇ ਗੂਗਲ-ਪੇ ਕੀਤੇ। ਉਸ ਨੇ ਇਹ ਲਾਟਰੀ ਆਪਣੀ ਧੀ ਅਗਮਜੋਤ ਕੌਰ ਦੇ ਨਾਂ ‘ਤੇ ਖ਼ਰੀਦੀ ਸੀ, ਜਿਸ ਦਾ ਡਰਾਅ ਦੁਸਹਿਰੇ ਵਾਲੇ ਦਿਨ ਐਲਾਨਿਆ ਗਿਆ।