ਹਾਥਰਸ : ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ। ਜਿੱਥੇ ਡਾਕਟਰਾਂ ਨੇ ਇਕ ਕਿਸ਼ੋਰ ਦੇ ਢਿੱਡ ਦਾ ਅਪਰੇਸ਼ਨ ਕਰਕੇ ਘੜੀ ‘ਚ ਵਰਤੇ ਗਏ ਸੈੱਲ ਬਰਾਮਦ ਕੀਤੇ। ਡਾਕਟਰ ਵੀ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਕਿਸ਼ੋਰ ਦੇ ਢਿੱਡ ਅੰਦਰ ਇੰਨੀ ਵੱਡੀ ਗਿਣਤੀ ਵਿਚ ਘੜੀ ਦੇ ਸੈੱਲ ਕਿਵੇਂ ਆਏ। ਜਾਣਕਾਰੀ ਅਨੁਸਾਰ ਰਤਨਗਰ ਕਾਲੋਨੀ ਦੇ ਰਹਿਣ ਵਾਲੇ 9ਵੀਂ ਜਮਾਤ ਦੇ ਵਿਦਿਆਰਥੀ ਦੀ 28 ਅਕਤੂਬਰ ਨੂੰ ਰਾਤ ਕਰੀਬ 10 ਵਜੇ ਮੌਤ ਹੋ ਗਈ ਸੀ।
ਬੱਚੇ ਦੀ ਮੌਤ ਨੇ ਪਰਿਵਾਰ ਨੂੰ ਸੋਚਾਂ ਵਿਚ ਪਾ ਦਿੱਤਾ। ਆਪਰੇਸ਼ਨ ਦੌਰਾਨ ਡਾਕਟਰਾਂ ਨੇ ਬੱਚੇ ਦੇ ਢਿੱਡ ‘ਚੋਂ 56 ਚੀਜ਼ਾਂ ਬਰਾਮਦ ਕੀਤੀਆਂ। ਬੱਚੇ ਦੇ ਢਿੱਡ ਵਿੱਚੋਂ ਘੜੀ ਦਾ ਸੈਲ, ਚੇਨ ਦਾ ਕੁੰਦਾ, ਬਲੇਡ ਦਾ ਇੱਕ ਟੁਕੜਾ ਅਤੇ ਇੱਕ ਪੇਚ ਮਿਲਿਆ ਹੈ। ਹੈਰਾਨੀ ਵਾਲੀ ਗੱਲ ਇਹ ਸੀ ਕਿ ਨੌਜਵਾਨ ਦੇ ਢਿੱਡ ਦਾ ਆਪ੍ਰੇਸ਼ਨ ਕਰਕੇ ਸਭ ਕੁਝ ਬਾਹਰ ਕੱਢ ਲਿਆ ਗਿਆ। ਆਪ੍ਰੇਸ਼ਨ ਤੋਂ ਬਾਅਦ ਜਦੋਂ ਦੁਬਾਰਾ ਉਸ ਦੇ ਢਿੱਡ ‘ਚ ਦਰਦ ਹੋਣ ਲੱਗਾ ਤਾਂ ਡਾਕਟਰਾਂ ਨੇ ਉਸ ਦੇ ਢਿੱਡ ‘ਚੋਂ ਤਿੰਨ ਹੋਰ ਸੈੱਲ ਬਾਹਰ ਕੱਢੇ।