ਵੈਨਕੂਵਰ —ਕੁਝ ਅਗਿਆਤ ਫੋਨ ਕਾਲਾਂ ਰਾਹੀਂ ਬੰਬ ਰੱਖਣ ਦੀਆਂ ਧਮਕੀਆਂ ਮਗਰੋਂ ਕੈਨੇਡਾ ਦੇ ਕੁਝ ਪ੍ਰਮੁੱਖ ਹਵਾਈ ਅੱਡਿਆਂ ‘ਤੇ ਕੁਝ ਉਡਾਨਾਂ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਬੰਬ ਦੀਆਂ ਧਮਕੀਆਂ ਮਗਰੋਂ ਵੈਨਕੂਵਰ ,ਔਟਵਾ ,ਮੋਂਟਰਿਅਲ, ਵਿਨੀਪੈਗ, ਕੈਲਗਰੀ ਅਤੇ ਐਡਮਿੰਟਨ ਹਵਾਈ ਅੱਡਿਆਂ ਨਾਲ ਸੰਬੰਧਿਤ ਹਵਾਈ ਉਡਾਨਾਂ ਨੂੰ ਆਰਜ਼ੀ ਤੌਰ ‘ਤੇ ਕੁਝ ਘੰਟਿਆਂ ਲਈ ਰੋਕ ਦਿੱਤਾ ਗਿਆ ਸੀ।\
ਪ੍ਰੰਤੂ ਹਵਾਈ ਪ੍ਰਸ਼ਾਸਨ ਤੇ ਪੁਲਸ ਵੱਲੋਂ ਡੂੰਘੀ ਜਾਂਚ ਪੜਤਾਲ ਕਰਨ ਉਪਰੰਤ ਹਵਾਈ ਉਡਾਨਾਂ ਨੂੰ ਪਹਿਲਾਂ ਵਾਂਗ ਬਹਾਲ ਕਰ ਦਿੱਤਾ ਗਿਆ ਹੈ।