Sunday, April 13, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਡੇਰਾਬੱਸੀ ’ਚ 6 ਨਵੀਆਂ ਅਦਾਲਤਾਂ ਸਥਾਪਿਤ, ਜੱਜਾਂ ਨੇ ਸੰਭਾਲੇ ਅਹੁਦੇ

ਡੇਰਾਬੱਸੀ ’ਚ 6 ਨਵੀਆਂ ਅਦਾਲਤਾਂ ਸਥਾਪਿਤ, ਜੱਜਾਂ ਨੇ ਸੰਭਾਲੇ ਅਹੁਦੇ

ਡੇਰਾਬੱਸੀ  : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਡੇਰਾਬੱਸੀ ਕੋਰਟ ’ਚ 6 ਨਵੀਆਂ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ। ਇਸ ਦੇ ਨਾਲ ਹੀ ਨਵੇਂ ਨਿਯੁਕਤ ਜੱਜਾਂ ਨੇ ਵੀ ਆਪਣੇ-ਆਪਣੇ ਅਹੁਦਿਆਂ ਨੂੰ ਸੰਭਾਲ ਲਿਆ। ਸਿਵਲ ਜੱਜ ਜੂਨੀਅਰ ਡਿਵੀਜ਼ਨ ਰਮੇਸ਼ ਕੁਮਾਰ ਚਾਵਲਾ ਨੇ ਨਵੇਂ ਨਿਯੁਕਤ ਜੱਜਾਂ ਦਾ ਸਵਾਗਤ ਕੀਤਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਕਰਮਜੀਤ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਡੇਰਾਬੱਸੀ ਕੋਰਟ ਪਹੁੰਚਣ ’ਤੇ ਨਵ-ਨਿਯੁਕਤ ਜੱਜਾਂ ਦਾ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਜਨਰਲ ਸਕੱਤਰ ਇੰਦਰਪਾਲ ਸਿੰਘ ਖਾਰੀ ਅਤੇ ਮੀਤ ਪ੍ਰਧਾਨ ਰਾਮ ਕੁਮਾਰ ਧੀਮਾਨ ਨੇ ਜੱਜਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਇਸ ਮੌਕੇ ਖ਼ਜ਼ਾਨਚੀ ਹਰਪ੍ਰੀਤ ਸਿੰਘ ਸੈਣੀ, ਸੰਯੁਕਤ ਸਕੱਤਰ ਸੀਮਾ ਧੀਮਾਨ, ਸਕੱਤਰ ਸੁੱਚਾ ਸਿੰਘ ਅਤੇ ਬਾਰ ਐਸੋਸੀਏਸ਼ਨ ਦੇ ਹੋਰ ਮੈਂਬਰ ਜਗਤਾਰ ਸਿੰਘ ਬਾਛਲ, ਮਿੱਤਰਪਾਲ ਸੈਣੀ, ਗੁਰਪ੍ਰੀਤ ਭੱਟੀ, ਸੁਮਿਤ ਗੋਇਲ, ਰਾਜਬੀਰ, ਸ਼ਿਵ ਸ਼ਰਮਾ, ਅਮਰਿੰਦਰ ਨਨਵਾ, ਗੁਰਜੰਟ ਚੌਹਾਨ ਆਦਿ ਹਾਜ਼ਰ ਸਨ।