ਜੈਤੋ/ਫਿਰੋਜ਼ਪੁਰ – ਰੇਲਵੇ ਬੋਰਡ ਤੇ ਮੁੱਖ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਰੇਲਗੱਡੀਆਂ ਵਿਚ ਅਣ-ਅਧਿਕਾਰਤ ਵੈਂਡਿੰਗ ਚੈਕਿੰਗ ’ਤੇ ਰੋਕ ਲਾਉਣ ਲਈ ਇਕ ਹਫ਼ਤੇ ਤੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸੰਦਰਭ ਵਿਚ ਅੱਜ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਆਰ. ਪੀ. ਐੱਫ. ਸਟਾਫ਼ ਨਾਲ ਮਿਲ ਕੇ ਰੇਲ ਗੱਡੀ ਨੰਬਰ 22430 (ਪਠਾਨਕੋਟ-ਪੁਰਾਣੀ ਦਿੱਲੀ ਐਕਸਪ੍ਰੈਸ) ਅਤੇ ਰੇਲ ਗੱਡੀ ਨੰਬਰ 22479 (ਸਰਬੱਤ ਦਾ ਭਲਾ) ਵਿਚ ਅਣ-ਅਧਿਕਾਰਤ ਵੈਂਡਿੰਗ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ
ਐਕਸਪ੍ਰੈੱਸ ਦੀ ਜਾਂਚ ਦੌਰਾਨ ਉਨ੍ਹਾਂ ਦੇ ਨਾਲ ਕਮਰਸ਼ੀਅਲ ਇੰਸਪੈਕਟਰ ਜਲੰਧਰ ਸਿਟੀ ਨਿਤੇਸ਼ ਅਤੇ ਆਰ. ਪੀ. ਐੱਫ. ਦਾ ਸਟਾਫ਼ ਅਤੇ ਟਿਕਟ ਚੈਕਿੰਗ ਸਟਾਫ਼ ਮੌਜੂਦ ਸੀ। ਜਾਂਚ ਦੌਰਾਨ 8 ਅਣ-ਅਧਿਕਾਰਤ ਵਿਕਰੇਤਾ ਰੇਲਗੱਡੀ ਵਿਚ ਫੜੇ ਗਏ। ਕੁਝ ਅਣ-ਅਧਿਕਾਰਤ ਵਿਕਰੇਤਾਵਾਂ ਤੋਂ ਜੁਰਮਾਨੇ ਵਸੂਲ ਕੀਤੇ ਗਏ। ਇਸ ਨੂੰ ਰੇਲਵੇ ਐਕਟ ਦੀ ਧਾਰਾ 144 ਦੇ ਤਹਿਤ ਆਰ. ਪੀ. ਐੱਫ. ਦੇ ਹਵਾਲੇ ਕਰ ਦਿੱਤਾ ਗਿਆ ਹੈ, ਤਾਂ ਜੋ ਇਸ ਦੇ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਸਕੇ।
ਹੈੱਡਕੁਆਰਟਰ ਦੀ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਤਹਿਤ ਉਨ੍ਹਾਂ ਨੇ ਟਿਕਟ ਚੈਕਿੰਗ ਸਟਾਫ਼ ਨਾਲ ਮਿਲ ਕੇ ਇਨ੍ਹਾਂ ਟਰੇਨਾਂ ਦੇ ਏਅਰ ਕੰਡੀਸ਼ਨਡ, ਸਲੀਪਰ ਅਤੇ ਜਨਰਲ ਕੋਚਾਂ ਵਿਚ ਟਿਕਟਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ। ਇਸ ਦੌਰਾਨ ਬਿਨਾਂ ਟਿਕਟ ਅਤੇ ਬੇਨਿਯਮੀ ਨਾਲ ਸਫਰ ਕਰਨ ਵਾਲੇ 83 ਰੇਲਵੇ ਯਾਤਰੀਆਂ ਤੋਂ 61 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ।