ਜਲੰਧਰ – ਪੰਜਾਬ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਕ੍ਰਿਮੀਨਲ ਗੈਂਗ ਦੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਲੰਧਰ ਦਿਹਾਤੀ ਪੁਲਸ ਨੇ ਏ-ਕੈਟਾਗਿਰੀ ਕ੍ਰਿਮੀਨਲ ਗੈਂਗ ਦੇ 7 ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਇਕ ਪੁਲਸ ਮੁਲਾਜ਼ਮ ਵੀ ਸ਼ਾਮਲ ਹੈ। ਪੁਲਸ ਮੁਲਾਜ਼ਮ ‘ਤੇ ਉਕਤ ਦੋਸ਼ੀਆਂ ਨੂੰ ਕ੍ਰਾਈਮ ਕਰਨ ਤੋਂ ਬਾਅਦ ਮਦਦ ਕਰਨ ਦੇ ਦੋਸ਼ ਲੱਗੇ ਹਨ। ਦੋਸ਼ੀਆਂ ਕੋਲੋਂ ਪੁਲਸ ਨੇ ਹਥਿਆਰ, ਲਗਜ਼ਰੀ ਗੱਡੀਆਂ ਅਤੇ ਨਸ਼ਾ ਬਰਾਮਦ ਕੀਤਾ ਹੈ।
ਸਾਰੇ ਦੋਸ਼ੀ ਕਿਸੇ ਏ-ਕੈਟਾਗਿਰੀ ਗੈਂਗਸਟਰ ਦੇ ਸੰਪਰਕ ਵਿਚ ਸਨ। ਗ੍ਰਿਫ਼ਤਾਰ 7 ਗੁਰਗਿਆਂ ਵਿਚ ਸਰਗਨਾ ਅੰਕੁਸ਼ ਸਭਰਵਾਲ ਵੀ ਸ਼ਾਮਲ ਹੈ, ਜਿਸ ਤੋਂ ਯੂ. ਐੱਸ. ਏ. ਸੰਗਠਿਤ ਅਪਰਾਧੀ ਗੋਲਡੀ ਬਰਾੜ, ਵਿਕਰਮ ਬਰਾੜ ਅਤੇ ਰਵੀ ਬਲਾਚੋਰੀਆ ਦੇ ਸੰਬੰਧਾਂ ਦਾ ਖ਼ੁਲਾਸਾ ਹੋਇਆ ਹੈ। ਜਲਦੀ ਹੀ ਇਸ ਨੂੰ ਲੈ ਕੇ ਜਲੰਧਰ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਪ੍ਰੈੱਸ ਵਾਰਤਾ ਕਰਕੇ ਜਾਣਕਾਰੀ ਸਾਂਝੀ ਕਰਨਗੇ।