ਰਿਸ਼ਵਤਖੋਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਵਿਜੀਲੈਂਸ ਨੇ ਸ੍ਰੀ ਮੁਕਤਸਰ ਸਾਹਿਬ ਸੀਆਈਏ ਸਟਾਫ਼ ਦੇ ਮੁੱਖ ਮੁਨਸ਼ੀ ਸਤਨਾਮ ਸਿੰਘ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਪ੍ਰਵੀਨ ਕੌਰ ਵੱਲੋ ਕੀਤੀ ਗਈ ਸਿਕਾਇਤ ’ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ। ਪ੍ਰਵੀਨ ਨੇ ਆਪਣੀ ਸ਼ਿਕਾਇਤ ’ਚ ਉਸਦੇ ਬੇਟੇ ਕਿਸਮਤ ਸਿੰਘ ਨੇ 1000/ ਰੁਪਏ ਵਿੱਚ ਇੱਕ ਮੋਬਾਇਲ ਸ਼ਿਵੂ ਨਾਮ ਦੇ ਲੜਕੇ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਖਰੀਦਿਆ ਸੀ, ਉਸ ਮੋਬਾਇਲ ਫੋਨ ਵਿੱਚ ਉਸਨੇ ਆਪਣਾ ਸਿਮ ਪਾਕੇ ਚਲਾ ਲਿਆ ਸੀ।
ਸ਼ਿਕਾਇਤ ਮੁਤਾਬਕ ਇਸ ਤੋਂ ਬਾਅਦ 26 ਸਤੰਬਰ ਨੂੰ ਸੀ.ਆਈ ਸਟਾਫ ਤੋਂ ਇੱਕ ਕਰਮਚਾਰੀ ਉਹਨਾਂ ਘਰ ਦਾ ਆਇਆ ਤੇ ਕਿਹਾ ਕਿ ਤੁਹਾਡਾ ਮੋਬਾਇਲ ਨੰਬਰ ਚੌਰੀ ਦੇ ਮੋਬਾਇਲ ਵਿੱਚ ਚੱਲ ਰਿਹਾ ਹੈ, ਤੁਸੀਂ ਸੀਆਈ ਸਟਾਫ ਵਿਖੇ ਆਪਣਾ ਮੋਬਾਇਲ ਲੈ ਕੇ ਹਾਜ਼ਰ ਹੋਵੋ। ਫਿਰ ਉਸੇ ਦਿਨ ਆਪਣਾ ਮੋਬਾਇਲ ਫੋਨ ਸਮੇਤ ਬਿੱਲ ਅਤੇ ਡੱਬੇ ਦੇ ਸਮੇਤ ਸੀਆਈ ਸਟਾਫ ਸ੍ਰੀ ਮੁਕਤਸਰ ਸਾਹਿਬ ਵਿਖੇ ਮੌਜੂਦ ਮੁਨਸ਼ੀ ਸਤਨਾਮ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪ੍ਰਵੀਨ ਨੇ ਦੱਸਿਆ ਕਿ ਉਸ ਤੋਂ ਬਾਅਦ ਸਤਨਾਮ ਸਿੰਘ ਵਾਰ-ਵਾਰ ਵਟੱਸਐਪ ਕਾਲ ਰਾਹੀਂ ਚੋਰੀ ਦਾ ਮੋਬਾਇਲ ਰੱਖਣ ਦੇ ਮਾਮਲੇ ਵਿਚ ਪਰਚਾ ਦਰਜ ਕਰਨ ਦੀ ਧਮਕੀ ਦੇ ਕੇ ਉਹਨਾਂ ਤੋਂ ਰਿਸ਼ਵਤ ਦੀ ਮੰਗ ਕਰਨ ਲੱਗਾ।
ਇਸ ਸਬੰਧੀ ਸਤਨਾਮ ਸਿੰਘ ਨੇ ਪਹਿਲਾਂ 8 ਹਜ਼ਾਰ ਰੁਪਏ ਰਿਸ਼ਵਤ ਲਈ ਅਤੇ 5 ਹਜ਼ਾਰ ਰੁਪਏ ਰਿਸ਼ਵਤ ਦੀ ਹੋਰ ਮੰਗ ਕਰ ਰਿਹਾ ਸੀ। ਫਿਰ ਪ੍ਰਵੀਨ ਨੇ ਵਿਜੀਲੈਂਸ ਕੋਲ ਪਹੁੰਚੇ ਕਰਕੇ ਸ਼ਿਕਾਇਤ ਦਰਜ ਕਰਵਾਈ। ਜਿਸ ’ਤੇ ਕਾਰਵਾਈ ਕਰਦਿਆ ਅੱਜ ਵਿਜੀਲੈਂਸ ਨੇ ਸਤਨਾਮ ਸਿੰਘ ਨੂੰ ਰੰਗੇ ਹੱਥੀ 5 ਹਜ਼ਾਰ ਰਿਸ਼ਵਤ ਲੈਂਦਾ ਕਾਬੂ ਕਰ ਲਿਆ ਐ।