ਪੂਰਬੀ ਗੋਦਾਵਰੀ (ਆਂਧਰਾ ਪ੍ਰਦੇਸ਼) – ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ‘ਚ ਬੁੱਧਵਾਰ ਨੂੰ ਇਕ ‘ਮਿੰਨੀ’ ਟਰੱਕ ਪਲਟਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਘਟਨਾ ਸਥਾਨ ‘ਤੇ ਪਹੁੰਚੀ ਪੁਲਸ ਵਲੋਂ ਦਿੱਤੀ ਗਈ ਹੈ। ਇਹ ਹਾਦਸਾ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਦੇਵਰਾਪੱਲੀ ਮੰਡਲ ਦੇ ਚਿੰਨੀਗੁਡੇਮ ਦੇ ਚਿਲਕਾ ਪਕਾਲਾ ਖੇਤਰ ‘ਚ ਵਾਪਰਿਆ ਹ
ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਨਰਸਿਮਹਾ ਕਿਸ਼ੋਰ ਨੇ ਦੱਸਿਆ, ”ਸੱਤ ਲੋਕਾਂ ਦੀ ਮੌਤ ਹੋ ਗਈ, ਇਕ ਵਿਅਕਤੀ ਬਚ ਗਿਆ ਅਤੇ ਉਹ ਠੀਕ ਹੈ। ਉਹ ਗੱਲ ਕਰਨ ਦੀ ਸਥਿਤੀ ਵਿੱਚ ਹੈ। ” ਕਾਜੂ ਨਾਲ ਲੱਦਾ ‘ਮਿੰਨੀ’ ਟਰੱਕ ਟੀ ਨਰਸਾਪੁਰਮ ਮੰਡਲ ਦੇ ਬੋਰਾਮਪਾਲੇਮ ਤੋਂ ਨਿਦਾਦਾਵੋਲੂ ਮੰਡਲ ਦੇ ਤਾਡੀਮੱਲਾ ਜਾ ਰਿਹਾ ਸੀ। ਇਸ ਦੌਰਾਨ ਡਰਾਈਵਰ ਨੇ ਵਾਹਨ ਤੋਂ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਟਰੱਕ ਪਲਟ ਗਿਆ। ਪੁਲਸ ਅਨੁਸਾਰ ਕਾਜੂ ਬੋਰੀਆਂ ਦੇ ਹੇਠਾਂ ਫਸ ਜਾਣ ਕਾਰਨ ਦਮ ਘੁੱਟਣ ਨਾਲ ਉਨ੍ਹਾਂ ਲੋਕਾਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਅਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਬੋਰੀਆਂ ਹੇਠੋਂ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਕੋਵਵਰ ਹਸਪਤਾਲ ਪਹੁੰਚਾਇਆ।