Wednesday, July 23, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਜੇਲ੍ਹ 'ਚੋਂ ਮਿਲੇ 9 ਫੋਨ, 7 ਹਵਾਲਾਤੀਆਂ ਤੇ ਅਣਪਛਾਤੇ ਖ਼ਿਲਾਫ਼ ਪਰਚਾ ਦਰਜ

ਜੇਲ੍ਹ ‘ਚੋਂ ਮਿਲੇ 9 ਫੋਨ, 7 ਹਵਾਲਾਤੀਆਂ ਤੇ ਅਣਪਛਾਤੇ ਖ਼ਿਲਾਫ਼ ਪਰਚਾ ਦਰਜ

ਫਿਰੋਜ਼ਪੁਰ : ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਰੂਟੀਨ ਚੈਕਿੰਗ ਦੇ ਦੌਰਾਨ ਜੇਲ੍ਹ ਵਿਚੋਂ 9 ਫੋਨ ਬਰਾਮਦ ਕੀਤੇ ਹਨ। ਇਸ ਸਬੰਧ ‘ਚ ਸਹਾਇਕ ਸੁਪਰੀਡੈਂਟ ਨੇ ਥਾਣਾ ਸਿਟੀ ਪੁਲਸ ਨੂੰ ਸ਼ਿਕਾਇਤ ਭੇਜ 7 ਹਵਾਲਾਤੀਆਂ ਅਤੇ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰਵਾਇਆ ਹੈ।

ਸ਼ਿਕਾਇਤ ਵਿਚ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਰੂਟੀਨ ਚੈਕਿੰਗ ਦੇ ਦੌਰਾਨ ਹਵਾਲਾਤੀਆਂ ਮਨਜੀਤ ਸਿੰਘ ਪਿੰਡ ਕਮਾਲੇਵਾਲਾ, ਪੰਜਾਬ ਸਿੰਘ ਵਾਸੀ ਭਿੱਖੀਵਿੰਡ, ਸਰਬਜੀਤ ਸਿੰਘ ਪਿੰਡ ਪੀਰ ਅਹਿਮਦ ਖਾਂ, ਗਗਨਦੀਪ ਸਿੰਘ ਪਿੰਡ ਸੂਦਾਂ, ਗੁਰਮਨਪ੍ਰੀਤ ਸਿੰਘ ਵਾਸੀ ਫਾਜ਼ਿਲਕਾ, ਜਸਵਿੰਦਰ ਸਿੰਘ ਪਿੰਡ ਹਲੀਮਵਾਲਾ, ਹਰਮਨ ਸਿੰਘ ਪਿੰਡ ਕਮਾਲੇਵਾਲਾ ਕੋਲੋਂ 7 ਫੋਨ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਦੋ ਹੋਰ ਫੋਨ ਲਾਵਾਰਿਸ ਹਾਲਤ ਵਿਚ ਮਿਲੇ ਹਨ। ਪੁਲਸ ਨੇ ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਜੇਲ੍ਹ ਐਕਟ ਦਾ ਪਰਚਾ ਦਰਜ ਕਰ ਲਿਆ ਹੈ।