ਹਰਿਆਣਾ- ਉੱਤਰ ਭਾਰਤ ਵਿਚ ਠੰਡ ਆਪਣਾ ਜ਼ੋਰ ਫੜਦੀ ਜਾ ਰਹੀ ਹੈ। ਕਈ ਸੂਬਿਆਂ ਵਿਚ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਰਿਆਣਾ ਵਿਚ ਵੀ ਠੰਡ ਵਧਦੀ ਜਾ ਰਹੀ ਹੈ। ਇਸ ਦਰਮਿਆਨ 15 ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 23 ਦਸੰਬਰ ਨੂੰ ਕਈ ਖੇਤਰਾਂ ਵਿਚ ਮੀਂਹ ਦੀ ਸੰਭਾਵਨਾ ਜਤਾਈ ਹੈ। ਇਸ ਮੀਂਹ ਮਗਰੋਂ ਪ੍ਰਦੇਸ਼ ਵਿਚ ਠੰਡ ਵੱਧ ਜਾਵੇਗੀ। ਯਾਨੀ ਕਿ ਹੁਣ ਹਰਿਆਣਾ ਵਿਚ ਹੋਰ ਵੀ ਵੱਧ ਠੰਡ ਪਵੇਗੀ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਹਰਿਆਣਾ ਦੇ ਕੁਝ ਖੇਤਰਾਂ ਵਿਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਦੀ ਰਾਤ ਤੋਂ ਹਵਾ ਵਿਚ ਬਦਲਾਅ ਨਾਲ ਮੌਸਮ ਬਦਲੇਗਾ। ਦੱਖਣੀ-ਪੱਛਮੀ ਖੇਤਰਾਂ ਵਿਚ 23 ਦਸੰਬਰ ਨੂੰ ਕੁਝ ਇਕ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪ੍ਰਦੇਸ਼ ਵਿਚ ਠੰਡ ਹੋਰ ਵੀ ਵੱਧ ਪਵੇਗੀ। 24 ਤੋਂ 26 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ।