ਧੂਰੀ-ਲੰਘੀ ਰਾਤ ਧੂਰੀ-ਬਰਨਾਲਾ ਰੋਡ ’ਤੇ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਕਰੀਬ 9.30 ਵਜੇ ਪਿੰਡ ਕੱਕੜਤਾਲ ਦੇ ਕੋਲ ਪੈਟਰੋਲ ਪੰਪ ਦੇ ਨੇੜੇ ਵਾਪਰਿਆ।ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ 3 ਨੌਜਵਾਨ ਯਸ਼ ਕੁਮਾਰ, ਕਰਨ ਤੇ ਕਮਲ ਬਰਨਾਲਾ ਤੋਂ ਧੂਰੀ ਨੂੰ ਆ ਰਹੇ ਸਨ। ਇਸ ਦੌਰਾਨ ਇਕ ਬੋਲੈਰੇ ਗੱਡੀ, ਜੋ ਕਿ ਮਾਲੇਰਕੋਟਲਾ ਵਾਇਆ ਧੂਰੀ-ਬਰਨਾਲਾ ਜਾ ਰਹੀ ਸੀ, ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਹਾਦਸੇ ’ਚ ਮੋਟਰਸਾਈਕਲ ਸਵਾਰ ਤਿੰਨੋਂ ਨੌਜਵਾਨਾਂ ਦੀ ਮੌਤ ਹੋ ਗਈ।