ਮੋਹਾਲੀ- ਮੋਹਾਲੀ ਵਿਚ ਵਾਪਰੇ ਬਿਲਡਿੰਗ ਹਾਦਸੇ ਵਿਚ ਹਿਮਾਚਲ ਦੀ ਇਕ ਕੁੜੀ ਦੀ ਮੌਤ ਹੋ ਗਈ। ਮ੍ਰਿਤਕਾ ਕੁੜੀ ਦੀ ਪਛਾਣ ਦ੍ਰਿਸ਼ਟੀ ਵਜੋਂ ਹੋਈ ਹੈ, ਜੋਕਿ ਹਿਮਾਚਲ ਪ੍ਰਦੇਸ ਦੀ ਠਿਓਗ ਦੀ ਰਹਿਣ ਵਾਲੀ ਹੈ। ਉਕਤ ਕੁੜੀ ਬਾਰੇ ਵੱਡਾ ਖ਼ੁਲਾਸਾ ਹੋਇਆ ਹੈ ਕਿ ਦ੍ਰਿਸ਼ਟੀ ਵਰਮਾ ਦੇ ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਈਆਂ ਸਨ। ਦ੍ਰਿਸ਼ਟੀ ਦਾ ਵਿਆਹ ਮਾਰਚ 2025 ਨੂੰ ਹੋਣ ਸੀ। ਦ੍ਰਿਸ਼ਟੀ ਵਰਮਾ ਇੰਸਟਾਗ੍ਰਾਮ ‘ਤੇ ਵੀ ਕਾਫ਼ੀ ਐਕਟਿਵ ਰਹਿੰਦੀ ਸੀ।
ਠਿਓਗ ਦੀ ਰਹਿਣ ਵਾਲੀ ਦ੍ਰਿਸ਼ਟੀ ਵਰਮਾ ਦੇ ਪਿਤਾ ਵੀ ਨਹੀਂ ਰਹੇ। ਦ੍ਰਿਸ਼ਟੀ ਦੇ ਪਰਿਵਾਰ ਲਈ ਉਸ ਦੀ ਮੌਤ ਤੋਂ ਬਾਅਦ ਇਹ ਸਭ ਤੋਂ ਦੁੱਖ਼ਦਾਈ ਸਮਾਂ ਹੈ, ਕਿਉਂਕਿ ਉਹ ਆਪਣੀ ਧੀ ਦੇ ਵਿਆਹ ਦਾ ਸੁਫ਼ਨਾ ਵੇਖ ਰਹੇ ਸਨ ਇਥੇ ਇਹ ਦੱਸ ਦੇਈਏ ਕਿ ਹੁਣ ਤੱਕ ਮੋਹਾਲੀ ਦੇ ਹਸਪਤਾਲ ‘ਚ ਅਭਿਸ਼ੇਕ ਅਤੇ ਦ੍ਰਿਸ਼ਟੀ ਦੀਆਂ ਦੋ ਲਾਸ਼ਾਂ ਲਿਆਂਦੀਆਂ ਜਾ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਜਿਸ ਸਮੇਂ ਬਿਲਡਿੰਗ ਜਿੱਗਣ ਵਾਲਾ ਹਾਦਸਾ ਵਾਪਰਿਆ ਉਸ ਸਮੇਂ ਦ੍ਰਿਸ਼ਟੀ ਆਪਣੇ ਕੱਪੜੇ ਬਦਲਣ ਲਈ ਪੀਜੀ ਗਈ ਸੀ ਅਤੇ ਅਚਾਨਕ ਹੀ ਇਮਾਰਤ ਡਿੱਗ ਗਈ ਅਤੇ ਉਹ ਮਲਬੇ ਹੇਠਾਂ ਦੱਬ ਗਈ। ਉਸ ਦਾ ਮੰਗੇਤਰ ਹੇਠਾਂ ਖੜ੍ਹਾ ਸੀ, ਜਦੋਂ ਉਸ ਨੇ ਇਹ ਦ੍ਰਿਸ਼ ਵੇਖਿਆ ਤਾਂ ਉਹ ਬੇਹੋਸ਼ ਹੋ ਗਿਆ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਕੁਝ ਮਹੀਨੇ ਪਹਿਲਾਂ ਹੀ ਸੋਗ ਦੀ ਲਹਿਰ ਦੌੜ ਪਈ।
ਮੋਹਾਲੀ ਬਿਲਡਿੰਗ ਹਾਦਸੇ ‘ਚ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ 3 ਲੋਕਾਂ ਨੂੰ ਗ੍ਰਿਫ਼ਤਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਲੋਕਾਂ ‘ਚ ਬਿਲਡਿੰਗ ਦੇ ਮਾਲਕ ਪਰਵਿੰਦਰ, ਗਗਨਦੀਪ ਅਤੇ ਬਿਲਡਿੰਗ ਦਾ ਠੇਕਦਾਰ ਸ਼ਾਮਲ ਹੈ। ਦੱਸਣਯੋਗ ਹੈ ਕਿ ਮੋਹਾਲੀ ਦੇ ਸੋਹਾਣਾ ਪਿੰਡ ‘ਚ ਬਹੁ-ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਇਸ ਦੌਰਾਨ 2 ਲੋਕਾਂ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ ਸੀ।